ਤਰਨ ਤਾਰਨ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਜਨਕ ਰਾਜ ਅਰੋੜਾ (82) ਦਾ ਬੀਤੇ ਕੱਲ ਬੁੱਧਵਾਰ ਨੂੰ ਦੇਹਾਂਤ ਹੋ ਗਿਆ| ਉਨ੍ਹਾਂ ਨੂੰ ਬਿਮਾਰੀ ਕਾਰਨ ਦੋ ਦਿਨ ਪਹਿਲਾਂ ਹੀ ਤਰਨ ਤਾਰਨ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਸੀ| ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਨਕ ਰਾਜ ਅਰੋੜਾ ਦੇ ਲੜਕੇ ਰਿਤਿਕ ਅਰੋੜਾ ਨਾਲ ਅੱਜ ਮੋਬਾਈਲ ਫੋਨ ’ਤੇ ਦੁੱਖ ਸਾਂਝਾ ਕੀਤਾ। -ਪੱਤਰ ਪ੍ਰੇਰਕ