ਪਠਾਨਕੋਟ (ਐੱਨਪੀ ਧਵਨ): ਨਗਰ ਨਿਗਮ ਦੀ ਚੋਣ ਨੂੰ ਲੈ ਕੇ ਭਾਜਪਾ ਵੱਲੋਂ ਅੱਜ 6 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦੇਣ ਨਾਲ ਕੁੱਲ 45 ਉਮੀਦਵਾਰ ਐਲਾਨੇ ਜਾ ਚੁੱਕੇ ਹਨ ਜਦ ਕਿ 5 ਉਮੀਦਵਾਰਾਂ ਦੀ ਲਿਸਟ ਜਾਰੀ ਹੋਣੀ ਅਜੇ ਬਾਕੀ ਹੈ। ਇਸ ਸਬੰਧੀ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਜੇ ਸ਼ਰਮਾ ਨੇ ਦੱਸਿਆ ਕਿ ਵਾਰਡ ਨੰਬਰ 6 ਤੋਂ ਯੋਗੇਸ਼ਵਰ, ਵਾਰਡ ਨੰਬਰ 13 ਤੋਂ ਨੀਨਾ ਦੇਵੀ, ਵਾਰਡ ਨੰਬਰ 14 ਤੋਂ ਰੋਸ਼ਨ ਲਾਲ, ਵਾਰਡ ਨੰਬਰ 36 ਤੋਂ ਅਰਜੁਨ, ਵਾਰਡ ਨੰਬਰ 47 ਤੋਂ ਬਲਵਿੰਦਰ ਕੌਰ ਅਤੇ ਵਾਰਡ ਨੰਬਰ 50 ਤੋਂ ਜਗਜੀਤ ਸਿੰਘ ਨੂੰ ਚੋਣ ਪਿੜ ਵਿੱਚ ਉਤਾਰਿਆ ਗਿਆ ਹੈ।ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਬਾਕੀ ਰਹਿੰਦੇ 3 ਹੋਰ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦੇਣ ਨਾਲ ਪੂਰੇ 50 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਜੋ ਉਮੀਦਵਾਰ ਅੱਜ ਘੋਸ਼ਿਤ ਕੀਤੇ ਗਏ ਹਨ, ਉਨ੍ਹਾਂ ਵਿੱਚ ਵਾਰਡ ਨੰਬਰ 13 ਤੋਂ ਦਰਸ਼ਨ ਕੌਰ, ਵਾਰਡ ਨੰਬਰ 19 ਤੋਂ ਹਰਜੀਤ ਕੌਰ ਅਤੇ ਵਾਰਡ ਨੰਬਰ 38 ਤੋਂ ਵਿਕਰਮ ਸਿੰਘ ਵਿਕੂ ਸ਼ਾਮਲ ਹਨ। ਕਾਂਗਰਸ ਪਾਰਟੀ ਦੇ ਸੁਜਾਨਪੁਰ ਚੋਣ ਦੇ ਇੰਚਾਰਜ ਦਿਨੇਸ਼ ਬੱਸੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਨੇ ਨਗਰ ਕੌਂਸਲ ਸੁਜਾਨਪੁਰ ਲਈ ਸਾਰੇ 15 ਦੇ 15 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਉਮੀਦਵਾਰਾਂ ਵਿੱਚ ਵਾਰਡ ਨੰਬਰ 1 ਤੋਂ ਰਾਣੀ ਦੇਵੀ, 2 ਤੋਂ ਵਿਨੋਦ ਕੁਮਾਰ, 3 ਤੋਂ ਰਿੰਮੀ ਵਰਮਾ, 4 ਤੋਂ ਸੁਰਿੰਦਰ ਕੁਮਾਰ, 5 ਤੋਂ ਅਨੁਰਾਧਾ ਬਾਲੀ, 6 ਤੋਂ ਪੁਨੀਤ ਕੁਮਾਰ, 7 ਤੋਂ ਬਬਲੀ ਮਹਾਜਨ, 8 ਤੋਂ ਸ਼ਾਮ ਲਾਲ, 9 ਤੋਂ ਲਛਮੀ ਰਾਮੋ, 10 ਤੋਂ ਰਮੇਸ਼ ਚੰਦਰ, 11 ਤੋਂ ਪੁਸ਼ਪਾ, 12 ਤੋਂ ਰਤਨ ਲਾਲ, 13 ਤੋਂ ਸਰੋਜ ਬਾਲਾ, 14 ਤੋਂ ਮਹਿੰਦਰ ਬਾਲੀ ਅਤੇ 15 ਤੋਂ ਅਸ਼ਵਨੀ ਕੁਮਾਰ ਬੰਟੀ ਪੁੱਤਰ ਛੱਜੂ ਰਾਮ ਸ਼ਾਮਲ ਹਨ।