ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 4 ਸਤੰਬਰ
ਕਸਬਾ ਗੋਇੰਦਵਾਲ ਸਾਹਿਬ ਵਿੱਚ ਮੇਲੇ ਜਗ ਦੌਰਾਨ ਆਏ ਨਿਹੰਗ ਸਿੰਘਾਂ ਵੱਲੋ ਕਸਬੇ ਦੇ ਸਰਕਾਰੀ ਹਸਪਤਾਲ ਦੀ ਹਦੂਦ ਅੰਦਰ ਡੇਰਾ ਲਗਾਇਆ ਗਿਆ। ਹਸਪਤਾਲ ਦੇ ਨਾਲ ਲੱਗੇਾ ਰਸਤੇ ਜੋ ਪਿੰਡ ਹੰਸਾਵਾਲਾ ਨੂੰ ਜਾਂਦਾ ਹੈ, ਨੂੰ ਲੈ ਕੇ ਨਿਹੰਗ ਸਿੰਘਾਂ ਅਤੇ ਪਿੰਡ ਹੰਸਾਵਾਲਾ ਦੇ ਨੌਜਵਾਨ ਜੋ ਪੁਲੀਸ ਮੁਲਾਜ਼ਮ ਦਾ ਲੜਕਾ ਹੈ ਨਾਲ ਤਕਰਾਰ ਹੋ ਗਿਆ।ਇਸ ਮੌਕੇ ਪੁਲੀਸ ਮੁਲਾਜ਼ਮ ਦੇ ਲੜਕੇ ਵੱਲੋ ਕਥਿਤ ਤੌਰ ’ਤੇ ਹਵਾਈ ਫਾਇਰ ਕੀਤੇ ਗਏ। ਇਸ ਘਟਨਾ ਸਬੰਧੀ ਪੁਸ਼ਟੀ ਕਰਨ ਲਈ ਜਦੋਂ ਪੱਤਰਕਾਰਾਂ ਵੱਲੋ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਸਬੰਧੀ ਅਣਜਾਣਤਾ ਪ੍ਰਗਟਾਉਂਦੇ ਕਿਹਾ ਕਿ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ।ਜੇ ਨਿਹੰਗ ਸਿੰਘਾਂ ਵੱਲੋ ਮਾਮਲੇ ਸਬੰਧੀ ਸ਼ਿਕਾਇਤ ਆਈ ਤਾਂ ਕਾਰਵਾਈ ਤੋਂ ਲਿਹਾਜ਼ ਨਹੀਂ ਹੋਵੇਗਾ।