ਨਰਿੰਦਰ ਸਿੰਘ
ਭਿੱਖੀਵਿੰਡ, 4 ਨਵੰਬਰ
ਬੀਤੇ ਦਿਨੀ ਭਿੱਖੀਵਿੰਡ-ਹਰੀਕੇ ਨੈਸ਼ਨਲ ਹਾਈਵੇਅ ਉੱਪਰ ਹੋਈ 5.50 ਲੱਖ ਦੇ ਮਾਮਲੇ ਨੂੰ ਪੁਲੀਸ ਨੂੰ ਸੁਲਝਾ ਲਿਆ ਹੈ ਤੇ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਬਲਜਿੰਦਰ ਸਿੰਘ ਹੀ ਮੁੱਖ ਦੋਸ਼ੀ ਪਾਇਆ ਗਿਆ। ਇਸ ਸਬੰਧੀ ਪੁਲੀਸ ਨੇ ਥਾਣਾ ਭਿੱਖੀਵਿੰਡ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਮਾਮਲੇ ਸਬੰਧੀ ਐੱਸਐੱਸਪੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਪੁਲੀਸ ਵਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਪਾਇਆ ਕਿ ਇਹ ਵਾਰਦਾਤ ਬਲਜਿੰਦਰ ਸਿੰਘ ਵਲੋਂ ਹੀਰਾ ਸਿੰਘ ਪੁੱਤਰ ਧਰਮਿੰਦਰ ਸਿੰਘ ਅਤੇ ਉਸਦੇ ਸਾਥੀਆਂ ਕੋਲੋਂ ਕਾਰਵਾਈ ਜਿਨ੍ਹਾਂ ਨੂੰ ਇਸ ਨੇ ਇਸ ਵਾਰਦਾਤ ਲਈ 15-15 ਹਜ਼ਾਰ ਰੁਪਏ ਦਿੱਤੇ। ਐੱਸਐੱਸਪੀ ਤਰਨਤਾਰਨ ਨੇ ਦੱਸਿਆ ਕਿ ਇਹ ਪੈਸੇ ਬਲਜਿੰਦਰ ਸਿੰਘ ਦੀ ਪਤਨੀ ਲਈ ਵਿਦੇਸ਼ ਵਿਚੋਂ ਉਸ ਦੇ ਰਿਸ਼ਤੇਦਾਰਾਂ ਵਲੋਂ ਭੇਜੇ ਗਏ ਸਨ ਅਤੇ ਇਨ੍ਹਾਂ ਪੈਸਿਆਂ ਨੂੰ ਦੇਖ ਕੇ ਬਲਜਿੰਦਰ ਸਿੰਘ ਦੀ ਨੀਅਤ ਖ਼ਰਾਬ ਹੋ ਗਈ ਅਤੇ ਉਸ ਵਲੋਂ ਇਹ ਵਾਰਦਾਤ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਹੁਣ ਬਲਜਿੰਦਰ ਸਿੰਘ ਕੋਈ ਨਸ਼ੀਲੀ ਦਵਾਈ ਪੀ ਕੇ ਹਸਪਤਾਲ ਵਿਚ ਦਾਖ਼ਲ ਹੋ ਗਿਆ ਹੈ ਜਲਦੀ ਹੀ ਇਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।