ਧਾਰੀਵਾਲ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਦੀਪਕ ਕੁਮਾਰ ਤੇ ਰਾਜ ਕੁਮਾਰ ਹੰਸ ਵੱਲੋਂ ਅੱਜ ਬਲਾਕ ਧਾਰੀਵਾਲ ਦੇ ਪਿੰਡ ਗੱਜੂਗਾਜੀ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਸਰਬਜੀਤ ਕੌਰ ਪਤਨੀ ਮਰਹੂਮ ਮੰਗਲ ਸਿੰਘ ਦੀ ਸ਼ਿਕਾਇਤ ਦੀ ਪੜਤਾਲ ਕੀਤੀ ਗਈ। ਇਸ ਮੌਕੇ ਸ੍ਰੀ ਕੁਮਾਰ ਕਿਹਾ ਕਿ ਮੰਗਲ ਸਿੰਘ ਦੀ ਮੌਤ ਕਿਸਾਨ ਦੇ ਘਰ ਕੰਮ ਕਰਦਿਆਂ ਹੋਈ ਸੀ। ਉਸ ਦੀ ਪਤਨੀ ਸਰਬਜੀਤ ਵੱਲੋਂ ਕਮਿਸ਼ਨ ਨੂੰ ਦਰਖ਼ਾਸਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਪੜਤਾਲ ਲਈ ਐਸਡੀਐਮ ਗੁਰਦਾਸਪੁਰ ਅਮਨਪ੍ਰੀਤ ਸਿੰਘ ਤੇ ਡੀਐਸਪੀ ਮੋਹਨ ਸਿੰਘ ’ਤੇ ਆਧਾਰਿਤ ਜਾਂਚ ਕਮੇਟੀ ਬਣਾਈ ਗਈ ਹੈ। ਇਹ 29 ਅਪਰੈਲ ਤਕ ਚੰਡੀਗੜ੍ਹ ਰਿਪੋਰਟ ਪੇਸ਼ ਕਰੇਗੀ। -ਪੱਤਰ ਪ੍ਰੇਰਕ