ਅਟਾਰੀ: ਸੀਜੇਐੱਮ-ਕਮ-ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਅਸ਼ੋਕ ਮਾਨ ਨੇ ਪਰਿਵਾਰਕ ਮੈਂਬਰਾਂ ਸਮੇਤ ਅੱਜ ਅਟਾਰੀ ਸਰਹੱਦ ’ਤੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵਿਚਕਾਰ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਵੇਖੀ। ਜੇਸੀਪੀ ਅਟਾਰੀ ਸਰਹੱਦ ਵਿੱਚ ਪਹੁੰਚਣ ’ਤੇ ਸੀਮਾ ਸੁਰੱਖਿਆ ਬਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਜਵਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅਟਾਰੀ ਸਰਹੱਦ ਵਿਖੇ ਸੀਮਾ ਸੁਰੱਖਿਆ ਸੀਮਾ ਬਲ ਦਾ ਅਜਾਇਬਘਰ, ਸਟੇਡੀਅਮ, ਬਾਰਡਰ ਪਿਲਰ ਵੇਖਿਆ। ਇਸ ਮੌਕੇ ਅਰੁਣ ਮਾਹਲ ਪ੍ਰੋਟੋਕੋਲ ਅਫ਼ਸਰ ਅੰਮ੍ਰਿਤਸਰ ਦਿਹਾਤੀ ਹਾਜ਼ਰ ਸਨ। -ਪੱਤਰ ਪ੍ਰੇਰਕ