ਕਰੋਨਾਵਾਇਰਸ: ਜ਼ਿਲ੍ਹਾ ਪਠਾਨਕੋਟ ਵਿੱਚ 13 ਨਵੇਂ ਕੇਸ

ਕਰੋਨਾਵਾਇਰਸ: ਜ਼ਿਲ੍ਹਾ ਪਠਾਨਕੋਟ ਵਿੱਚ 13 ਨਵੇਂ ਕੇਸ

ਐੱਨ.ਪੀ. ਧਵਨ

ਪਠਾਨਕੋਟ, 3 ਅਗਸਤ

ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਕਰੋਨਾਵਾਇਰਸ ਦੇ 13 ਨਵੇਂ ਕੇਸ ਆਊਣ ਨਾਲ ਐਕਟਿਵ ਕੇਸ 128 ਹੋ ਗਏ ਹਨ ਜਦਕਿ ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ। 

ਕਾਰਜਕਾਰੀ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ 13 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ਵਿੱਚ ਤਿੰਨ ਮਾਮਲੇ ਸਥਾਨਕ ਖਾਨਪੁਰ ਚੌਕ ਦੇ ਹਨ ਜੋ ਪਹਿਲਾਂ ਤੋਂ ਹੀ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਈ ਉਸ ਦੀ ਪਤਨੀ ਅਤੇ 2 ਬੇਟੇ ਹਨ। ਸਥਾਨਕ ਭਾਰਤ ਨਗਰ ਤੋਂ 70 ਸਾਲਾ ਔਰਤ, ਸ਼ਾਹਪੁਰ ਚੌਂਕ ਦੇ ਵਡੈਹਰਾ ਮੁਹੱਲਾ ਤੋਂ 34 ਸਾਲਾ ਔਰਤ, ਪਿੰਡ ਫੰਗੋਲੀ ਤੋਂ 31 ਸਾਲਾ ਨੌਜਵਾਨ, ਸਰਨਾ ਤੋਂ 34 ਸਾਲਾ ਨੌਜਵਾਨ, ਮੁਹੱਲਾ ਕਰਮ ਸਿੰਘ ਤੋਂ 55 ਸਾਲਾ ਔਰਤ ਦੇ ਨਾਲ ਨਿਊ ਬੈਂਕ ਕਲੌਨੀ ਤੋਂ 59 ਸਾਲਾ ਔਰਤ ਵੀ ਪਾਜ਼ੇਟਿਵ ਆਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੀਤੇ ਦਿਨ ਸੈਨਾ ਵਿੱਚ ਤਾਇਨਾਤ ਇੱਕ ਜਵਾਨ ਦੇ ਪਿਤਾ ਦੀ ਮੌਤ ਹੋ ਗਈ ਸੀ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। 

ਹੁਸ਼ਿਆਰਪੁਰ/ਦਸੂਹਾ (ਹਰਪ੍ਰੀਤ ਕੌਰ/ ਭਗਵਾਨ ਦਾਸ ਸੰਦਲ): ਹੁਸ਼ਿਆਰਪੁਰ ਵਿੱਚ ਅੱਜ ਕਰੋਨਾਵਾਇਰਸ ਦੇ 12 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਹੁਣ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 587 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਦਸੂਹਾ ਤੋਂ 6, ਮੁਕੇਰੀਆਂ ਤੋਂ 3 ਅਤੇ ਹੁਸ਼ਿਆਰਪੁਰ ਦੇ ਗੁਰੂ ਗੋਬਿੰਦ ਸਿੰਘ ਨਗਰ ਤੋਂ 3 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 368 ਹੋਰ ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਵਾਸਤੇ ਭੇਜੇ ਗਏ ਹਨ। 

ਊਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 65 ਕੇਸ ਐਕਟਿਵ ਹਨ ਤੇ 17 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਕੈਂਪਾਂ ਦੌਰਾਨ ਲਏ 280 ਸੈਂਪਲਾਂ ਵਿੱਚੋਂ ਸੱਤ ਦੀ ਰਿਪੋਰਟ ਪਾਜ਼ੇਟਿਵ

ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਕਮਿਊਨਿਟੀ ਸਿਹਤ ਕੇਂਦਰ ਧਾਰੀਵਾਲ ਦੇ ਐੱਸਐੱਮਓ ਡਾ. ਰਾਜਿੰਦਰ ਅਰੋੜਾ ਅਤੇ ਨੋਡਲ ਅਫ਼ਸਰ-ਕਮ-ਹੋਮਿਓਪੈਥੀ ਅਫ਼ਸਰ ਡਾ. ਅਮਰਿੰਦਰ ਸਿੰਘ ਕਲੇਰ ਸੀਐੱਚਸੀ ਧਾਰੀਵਾਲ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਿੰਡ ਫੱਜੂਪੁਰ ਅਤੇ ਕੰਗ ਵਿੱਚ ਕਰੋਨਾਵਾਇਰਸ ਸੈਂਪਲਿੰਗ ਲਈ ਲਾਏ ਗਏ ਕੈਂਪ ਦੌਰਾਨ ਦੋਹਾਂ ਪਿੰਡਾਂ ਵਿੱਚੋਂ ਕ੍ਰਮਵਾਰ 140-140 ਸੈਂਪਲ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ ਸੱਤ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪੂਰੀ ਮੁਸ਼ਤੈਦੀ ਵਰਤਦੇ ਹੋਏ ਪਾਜ਼ੇਟਿਵ ਆਏ ਵਿਅਕਤੀਆਂ ਦੇ ਸੰਪਰਕ ਵਾਲਿਆਂ ਦੇ ਅੱਜ ਤਰੁੰਤ ਸੈਂਪਲ ਲੈ ਕੇ ਕਰੋਨਾਵਾਇਰਸ ਦੇ ਟੈਸਟ ਲਈ ਅੰਮ੍ਰਿਤਸਰ ਭੇਜ ਦਿੱਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All