ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 26 ਅਗਸਤ
ਦਿੱਲੀ ਵਿੱਚ ਚਰਚ ਤੋੜੇ ਜਾਣ ਦੇ ਰੋਸ ਵਜੋਂ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪਿੰਡ ਸੇਖਵਾਂ ਪਹੁੰਚਣ ਉੱਤੇ ਕ੍ਰਿਸਚੀਅਨ ਨੈਸ਼ਨਲ ਫ਼ਰੰਟ ਨੇ ਜ਼ੋਰਦਾਰ ਵਿਰੋਧ ਜਿਤਾਇਆ। ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਮਸੀਹ ਭੱਟੀ ਅਤੇ ਗੁਲਜ਼ਾਰ ਗੈਰੀ ਦੀ ਅਗਵਾਈ ਹੇਠ ਮਸੀਹੀ ਨੌਜਵਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇਸ ਮੌਕੇ ਈਸਾਈ ਨੌਜਵਾਨਾਂ ਨੇ ਕੇਜਰੀਵਾਲ ਵਾਪਸ ਜਾਓ ਤੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਾਏ। ਸੀਐੱਨਐੱਫ ਦੇ ਮੈਂਬਰ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਦਿੱਲੀ ਵਿੱਚ ਚਰਚ ਦੇ ਢਾਹੇ ਜਾਣ ਦੇ ਵਿਰੋਧ ਵਿੱਚ ਕੇਜਰੀਵਾਲ ਵਿਰੁੱਧ ਨਾਅਰੇ ਲਗਾ ਰਹੇ ਸਨ। ਉਨ੍ਹਾਂ ਨੇ ਕਿਹਾ ਇਹ ਵਿਰੋਧ ਪ੍ਰਦਰਸ਼ਨ ਮੁੱਖ ਮੰਤਰੀ ਕੇਜਰੀਵਾਲ ਦੇ ਖ਼ਿਲਾਫ਼ ਉਦੋਂ ਤੱਕ ਜਾਰੀ ਰਹਿਣਗੇ, ਜਦੋਂ ਤੱਕ ਚਰਚ ਉਸੇ ਸਥਾਨ ’ਤੇ ਦੁਬਾਰਾ ਨਹੀਂ ਬਣਾਈ ਜਾਂਦੀ। ਇਸ ਮੌਕੇ ਮੌਂਗਟ ਮਸੀਹ ਸਕੱਤਰ ਸੀਐੱਨਐੱਫ, ਗ੍ਰਿਫਿਨ ਮਸੀਹ, ਮੋਨੂੰ ਮਸੀਹ, ਰਾਜ ਭੱਟੀ, ਰਜਤ ਮਸੀਹ, ਮੁਖਾ ਮਸੀਹ, ਸੂਰਜ ਮਸੀਹ, ਪਿੰਡ ਭੈਣੀ ਮੀਆਂ ਖਾਂ, ਹੈਪੀ ਮਸੀਹ ਪਿੰਡ ਭੰਡੋਰੀ ਅਤੇ ਸੀਐੱਨਐੱਫ ਦੇ ਹੋਰ ਬਹੁਤ ਸਾਰੇ ਮੈਂਬਰ ਮੌਜੂਦ ਸਨ।