ਐੱਨ.ਪੀ.ਧਵਨ
ਪਠਾਨਕੋਟ, 16 ਅਕਤੂਬਰ
ਅੱਜ ਨੀਮ ਪਹਾੜੀ ਖੇਤਰ ਦੇ ਭਟਵਾਂ ਦੇ ਗੁਰਦੁਆਰੇ ਵਿਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਵਿੱਚ ਕਾਂਗਰਸ ਪਾਰਟੀ ਦੇ ਸੁਜਾਨਪੁਰ ਵਿਧਾਨ ਸਭਾ ਹਲਕਾ ਇੰਚਾਰਜ ਅਮਿਤ ਮੰਟੂ ਸ਼ਾਮਲ ਹੋਏ ਅਤੇ ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ 351ਵੇਂ ਜਨਮ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਬਾਬਾ ਦੇ ਜੀਵਨ ਫਲਸਫ਼ੇ ਤੋਂ ਸੇਧ ਲੈਣ ਦਾ ਸੱਦਾ ਦਿੱਤਾ। ਇਸ ਸਮੇਂ ਨੌਜਵਾਨ ਕਰਾਂਤੀਕਾਰੀ ਕਿਸਾਨ ਸਭਾ ਦੇ ਪ੍ਰਧਾਨ ਬਲਵੀਰ ਸਿੰਘ, ਬਾਲ ਕਿਸ਼ਨ, ਪੂਰਨ ਸਿੰਘ, ਰਵਿੰਦਰ ਰਿਕੀ, ਸੁਗਰੀਵ ਸਿੰਘ, ਇੰਦਰ ਗੁਰੰਗ, ਕੈਪਸ਼ਨ:ਠਾਕੁਰ ਅਮਿਤ ਸਿੰਘ ਮੰਟੂ ਅਤੇ ਹੋਰ ਭਟਵਾਂ ਦੇ ਗੁਰਦੁਆਰੇ ਅੰਦਰ ਦਾਖਲ ਹੁੰਦੇ ਹੋਏ।-ਫੋਟੋ: ਐਨ.ਪੀ.ਧਵਨ ਅਨੁਪਮ ਕੁਮਾਰ ਵੀ ਹਾਜ਼ਰ ਸਨ। ਇਸ ਮੌਕੇ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਪੰਜਾਬ ਅਤੇ ਭਾਰਤ ਮਾਂ ਦੇ ਧਰਤੀ ਪੁੱਤਰ ਤੇ ਕਿਸਾਨਾਂ ਦੇ ਮੁਕਤੀਦਾਤੇ ਹਨ। ਜਿਨ੍ਹਾਂ ਮੁਗਲ ਸਾਮਰਾਜ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਫਲਸਫੇ ਤੋਂ ਮੌਜੂਦਾ ਕਿਸਾਨ, ਮਜ਼ਦੂਰ-ਮੁਲਾਜ਼ਮ ਮੁਕਤੀ ਅੰਦੋਲਨ ਬਹੁਤ ਪ੍ਰਭਾਵਿਤ ਹੈ। ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਬਿੱਲ ਤੁਰੰਤ ਵਾਪਸ ਲੈ ਕੇ ਆਪਣੀ ਦੇਸ਼ ਭਗਤੀ ਦਾ ਸਬੂਤ ਦੇਣਾ ਚਾਹੀਦਾ ਹੈ।