ਪੱਤਰ ਪ੍ਰੇਰਕ
ਫਗਵਾੜਾ, 23 ਜੁਲਾਈ
ਸੀਬੀਐੱਸਆਈ ਵੱਲੋਂ 10ਵੀਂ ਦੇ ਐਲਾਨੇ ਨਤੀਜਿਆਂ ਵਿੱਚ ਇਥੋਂ ਦੇ ਸੁਆਮੀ ਸੰਤ ਦਾਸ ਪਬਲਿਕ ਸਕੂਲ ਦੀ ਵਿਦਿਆਰਥਣ ਦੀਕਸ਼ਾ ਗੇਰਾ ਨੇ 99.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਥੋਂ ਦੇ ਪ੍ਰਮੁੱਖ ਸੀਏ ਮੁਕੇਸ਼ ਗੇਰਾ ਨੇ ਕਿਹਾ ਕਿ ਉਸ ਦੀ ਧੀ ਦੀ ਇਸ ਪ੍ਰਾਪਤੀ ਨਾਲ ਸ਼ਹਿਰ ਤੇ ਸਕੂਲ ਦਾ ਮਾਣ ਵਧਿਆ ਹੈ। ਦੀਕਸ਼ ਗੇਰਾ ਨੇ 12ਵੀਂ ’ਚ ਨਾਨ ਮੈਡੀਕਲ ਕਰਨ ਦੀ ਇਛੁੱਕ ਹੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਆਪ ਆਗੂ ਜੋਗਿੰਦਰ ਸਿੰਘ ਮਾਨ ਸਣੇ ਕਈ ਪ੍ਰਮੁੱਖ ਆਗੂਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਮੁਕੇਰੀਆਂ (ਪੱਤਰ ਪ੍ਰੇਰਕ): ਕਸਬਾ ਭੰਗਾਲਾ ਦੇ ਗਲੋਬਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਾਜੀਵ ਰਾਣਾ ਨੇ ਦੱਸਿਆ ਕਿ 12ਵੀਂ (ਮੈਡੀਕਲ) ਵਿੱਚੋਂ ਲਵਲੀਨ ਕੌਰ ਨੇ 90 ਫੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ, ਸ਼੍ਰੇਆ ਨੇ ਦੂਜਾ ਅਤੇ ਅਨਮੋਲਦੀਪ ਕੌਰ (ਨਾਨ ਮੈਡੀਕਲ) ਤੀਜਾ ਸਥਾਨ ਪ੍ਰਾਪਤ ਕੀਤਾ। ਅਮਨਪ੍ਰੀਤ ਕੌਰ ਨੇ ਦਸਵੀਂ ਵਿੱਚੋਂ 97 ਫੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ, ਅਕਸ਼ਤ ਠਾਕੁਰ ਨੇ ਦੂਜਾ, ਨੰਦਨੀ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਭੋਗਪੁਰ (ਪੱਤਰ ਪ੍ਰੇਰਕ): ਸੀਬੀਐੱਸਈ ਦੇੇ ਦਸਵੀਂ ਦੇ ਨਤੀਜਿਆਂ ਵਿੱਚ ਬੀਡੀਪੀਓ ਭੁਪਿੰਦਰ ਸਿੰਘ ਮੁਲਤਾਨੀ ਅਤੇ ਦਵਿੰਦਰ ਕੌਰ ਦੀ ਬੇਟੀ ਅਰਸ਼ਦੀਪ ਕੌਰ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਮਾਤਾ-ਪਿਤਾ ਅਤੇ ਐੱਮਜੀਐੱਨ ਪਬਲਿਕ ਸਕੂਲ ਆਦਰਸ਼ ਨਗਰ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ-ਡੋਗਪੁਰ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਬਿਕਰਮਜੀਤ ਸਿੰਘ ਸੈਣੀ ਨੇ ਦੱਸਿਆ ਕਿ ਹਰਰੂਪ ਕੌਰ ਨੇ 96.6% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ।
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਅਮਰਪੁਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ 12ਵੀਂ ਦੇ ਸਾਇੰਸ ਗਰੁੱਪ ਵਿੱਚੋਂ ਸੁਖਮਨੀ ਕੌਰ ਨੇ (99.44%) ਪਹਿਲਾ, ਕੋਮਲਪ੍ਰੀਤ ਕੌਰ ਨੇ (98.4%) ਦੂਸਰਾ, ਕਾਮਰਸ ਵਿੱਚੋਂ ਜਸ਼ਨਦੀਪ ਕੌਰ ਨੇ (87.6%) ਪਹਿਲਾ ਅਤੇ ਸਿਮਰਨਪ੍ਰੀਤ ਕੌਰ ਨੇ (84.4%) ਨੇ ਦੂਸਰਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਹਰਜਿੰਦਰ ਢਿੱਲੋਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਸੀਬੀਐੱਸਈ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਰਿਆਤ ਇੰਟਰਨੈਸ਼ਨਲ ਸਕੂਲ ਰੈਲ ਮਾਜਰਾ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਸ਼ੁਭਾ ਰਾਠੌਰ ਨੇ ਦੱਸਿਆ ਕਿ ਮੈਡੀਕਲ ਗਰੁੱਪ ਵਿੱਚ ਗੁਣਤਾਸ ਕੌਰ ਸਕੂਲ ਵਿੱਚੋਂ ਪਹਿਲਾ, ਦਲੀਸ਼ਾ ਭਾਟੀਆ ਨੇ ਦੂਜਾ ਅਤੇ ਸੰਚਿਤਾ ਤੀਜਾ ਸਥਾਨ ਹਾਸਲ ਕੀਤਾ। ਰਿਆਤ ਗਰੁੱਪ ਦੇ ਚੇਅਰਮੈਨ ਐੱਨਐੱਸ ਰਿਆਤ ਨੇ ਸਾਰਿਆਂ ਨੂੰ ਵਧਾਈ ਦਿੱਤੀ।
ਸ਼ਾਹਕੋਟ (ਪੱਤਰ ਪ੍ਰੇਰਕ): ਬੈਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਵਰਿੰਦਾ ਜੈਨ ਨੇ 98 ਫੀਸਦੀ ਅੰਕਾਂ ਨਾਲ ਪਹਿਲਾ, ਸੁਖਮਨਪ੍ਰੀਤ ਕੌਰ ਨੇ ਦੂਜਾ, ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟਰੱਸਟੀ ਰਾਮ ਮੂਰਤੀ, ਤੇਜਪਾਲ ਸਿੰਘ, ਵਿਲਸ਼ਨ ਜੌਹਨ, ਨੇਹਾ ਸ਼ਰਮਾ ਅਤੇ ਨੇਹਾ ਭੱਲਾ ਨੇ ਵਿਦਿਆਰਥੀਆਂ ਦਾ ਸਨਮਾਨ ਕੀਤਾ।
ਅਟਾਰੀ (ਪੱਤਰ ਪ੍ਰੇਰਕ): ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ ਛਿੱਡਣ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਵਿਦਿਆਰਥਣ ਐਸ਼ਮੀਤ ਕੌਰ ਨੇ 92% ਅੰਕਾਂ ਨਾਲ ਪਹਿਲਾ, ਰਵਨੀਤ ਕੌਰ ਨੇ ਨੇ ਦੂਜਾ, ਸੁਮਨ ਪਾਲ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਸੇਂਟ ਕਬੀਰ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ
ਧਾਰੀਵਾਲ (ਪੱਤਰ ਪ੍ਰੇਰਕ): ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਪ੍ਰਿੰਸੀਪਲ ਐੱਸ ਬੀ ਨਾਇਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਆਸਦੀਪ ਕੌਰ ਬਖ਼ਤਪੁਰ ਨੇ 96.8% ਅੰਕਾਂ ਨਾਲ ਪਹਿਲਾ, ਦਿਲਪ੍ਰੀਤ ਕੌਰ ਨੈਨੋਕੋਟ 95.4% ਨਾਲ ਦੂਸਰਾ ਅਤੇ ਗੁਰਲੀਨ ਕੌਰ ਤੁਗਲਵਾਲ 94.4% ਨਾਲ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਨਾਇਰ ਤੇ ਪ੍ਰਬੰਧਕਾਂ ਵੱਲੋਂ ਅੱਵਲ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਕਰਮਜੀਤ ਕੌਰ, ਸ਼ਰਨਜੀਤ ਕੌਰ, ਮੈਡਮ ਮਨੂੰ, ਵਿਸ਼ਾਲ ਸ਼ਰਮਾ, ਵਿਸ਼ਾਲ ਸਿੰਘ, ਪ੍ਰਿੰਸ ਮਹਾਜਨ, ਕਿਰਨ ਬਾਲਾ, ਸੀਮਾ ਕਾਲੀਆ, ਬਲਵਿੰਦਰ ਕੌਰ, ਬਲਜਿੰਦਰ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।