ਪੱਤਰ ਪ੍ਰੇਰਕ
ਤਰਨ ਤਾਰਨ, 22 ਜੁਲਾਈ
ਸੀਬੀਐੱਸਈ ਵਲੋਂ 12ਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹੇ ਦੇ ਵਧੇਰੇ ਸਕੂਲਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ| ਮਾਤਾ ਗੁਜਰੀ ਕਾਨਵੈਂਟ ਸਕੂਲ ਸਰਹਾਲੀ ਦੀ ਕਾਮਰਸ ਵਿਸ਼ੇ ਦੀ ਵਿਦਿਆਰਥਣ ਪ੍ਰਨੀਤ ਕੌਰ ਨੇ 496/500 (99.2%) ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ| ਮੰਡ ਖੇਤਰ ਦੇ ਪਿਛੜੇ ਪਿੰਡ ਰੱਤੋਕੇ ਦੇ ਇੱਕ ਸਧਾਰਨ ਪਰਿਵਾਰ ਨਾਲ ਸਬੰਧਿਤ ਪ੍ਰਨੀਤ ਕੌਰ ਸੀਏ ਕਰਕੇ ਕੌਮਾਂਤਰੀ ਪੱਧਰ ਦੀ ਕਾਰਪੋਰੇਟ ਸੈਕਟਰ ਦੇ ਉੱਚ ਅਹੁਦੇ ’ਤੇ ਜਾਣ ਦੀ ਇਛੁੱਕ ਹੈ| ਗੁਰੂ ਅਮਰ ਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੀ ਰੀਤਿਕਾ ਤਿਆਗੀ (ਕਾਮਰਸ) ਨੇ 96% ਅਤੇ ਨਵਰੂਪ ਕੌਰ ਨੇ 95% ਅੰਕਾਂ ਨਾਲ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ ਹੈ| ਮਾਤਾ ਗੁਜਰੀ ਕਾਨਵੈਂਟ ਸਕੂਲ, ਗੁਰੂ ਨਾਨਕ ਦੇਵ ਅਕੈਡਮੀ ਨੂਰਦੀ ਰੋਡ, ਮਾਝਾ ਪਬਲਿਕ ਸਕੂਲ ਤਰਨ ਤਾਰਨ, ਹਾਵਰਡ ਲੇਨ ਸੀਨੀਅਰ ਸੈਕੰਡਰੀ ਸਕੂਲ ਠੱਠਾ, ਮਮਤਾ ਨਿਕੇਤਨ ਸਕੂਲ ਅਤੇ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ।
ਕਾਹਨੂੰਵਾਨ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਜੀਵਨ ਜੋਤੀ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਅਨੁਜ ਛਾਬੜਾ ਨੇ ਦੱਸਿਆ ਕਿ ਕਾਮਰਸ ਵਿੱਚ ਨਵਜੀਤ ਕੌਰ ਪਹਿਲੇ ਤੇ ਕਿਰਨਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੀਆਂ, ਜਦੋਂਕਿ ਮੈਡੀਕਲ ਵਿੱਚ ਕੰਵਲਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜੀਐੱਮਏ ਸਿਟੀ ਪਬਲਿਕ ਸਕੂਲ ਸਿੰਗੜੀਵਾਲਾ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਚੇਅਰਮੈਨ ਸੁੰਦਰ ਸ਼ਾਮ ਅਰੋੜਾ ਤੇ ਪ੍ਰਿੰਸੀਪਲ ਅਨੀਤਾ ਅਰੋੜਾ ਨੇ ਦੱਸਿਆ ਕਿ ਕਾਮਰਸ ਵਿੱਚ ਗਗਨਜੋਤ ਕੌਰ ਨੇ ਪਹਿਲਾ, ਸਾਇੰਸ ਵਿਚੋਂ ਮੁਸਕਾਨ ਹੀਰ ਨੇ ਦੂਜਾ ਤੇ ਚਿਰਾਗ ਮਿੱਤਲ ਨੇ ਤੀਜਾ ਸਥਾਨ ਹਾਸਲ ਕੀਤਾ।
ਭੋਗਪੁਰ (ਪੱਤਰ ਪ੍ਰੇਰਕ): ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ-ਡੋਗਪੁਰ ਦਾ 12ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ। ਪ੍ਰਿੰਸੀਪਲ ਬਿਕਰਮ ਸਿੰਘ ਸੈਣੀ ਨੇ ਇਹ ਜਾਣਕਾਰੀ ਦਿੱਤੀ।
ਫਗਵਾੜਾ (ਪੱਤਰ ਪ੍ਰੇਰਕ): ਡਿਵਾਈਨ ਪਬਲਿਕ ਸਕੂਲ ਅਤੇ ਕੈਬਰਿਜ ਇੰਟਰਨੈਸ਼ਨਲ ਸਕੂਲ ਦੇ 12ਵੀਂ ਦੇ ਨਤੀਜੇ ਸ਼ਾਨਦਾਰ ਰਹੇ। ਡਿਵਾਈਨ ਸਕੂਲ ਦੇ ਪ੍ਰਿੰਸੀਪਲ ਰੇਨੂ ਠਾਕੁਰ ਨੇ ਦੱਸਿਆ ਕਿ ਸਾਇੰਸ ਗਰੁੱਪ ’ਚ ਵੈਭਵ ਕੰਡਾ ਨੇ ਪਹਿਲਾ, ਜਦਕਿ ਵਾਨੀ ਤੇ ਲੈਰੀਨਾ ਕ੍ਰਮਵਾਰ ਦੂਸਰੇ ਤੇ ਤੀਸਰੇ ਸਥਾਨ ’ਤੇ ਰਹੇ। ਸਕੂਲ ਡਾਇਰੈਕਟਰ ਪੰਕਜ ਕਪੂਰ ਤੇ ਪ੍ਰਿੰਸੀਪਲ ਰੇਨੂ ਠਾਕੁਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਕੈਂਬਰਿਜ ਸਕੂਲ ਦੇ ਪ੍ਰਿੰਸੀਪਲ ਜੋਰਾਵਰ ਸਿੰਘ ਨੇ ਦੱਸਿਆ ਕਿ 45 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਸਕੂਲ ਚੇਅਰਪਰਸਨ ਜਸਵੀਰ ਕੌਰ ਬਾਸੀ ਨੇ ਵੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।
ਪਠਾਨਕੋਟ (ਪੱਤਰ ਪ੍ਰੇਰਕ): ਜੇਐਮਕੇ ਇੰਟਰਨੈਸ਼ਨਲ ਸਕੂਲ ਦੇ 12ਵੀਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਾਨ-ਮੈਡੀਕਲ ਸਟ੍ਰੀਮ ਦੇ ਵਿਦਿਆਰਥੀ ਪ੍ਰਣੀਤ ਮਹਾਜਨ ਨੇ 97.4 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ, ਕਾਮਰਸ ਸਟ੍ਰੀਮ ਦੀ ਵਿਦਿਆਰਥਣ ਆਂਚਲ ਸ਼ਰਮਾ ਨੇ 96.4% ਅੰਕ ਲੈ ਕੇ ਦੂਸਰਾ ਅਤੇ ਮੈਡੀਕਲ ਸਟ੍ਰੀਮ ਦੀ ਵਿਦਿਆਰਥਣ ਖੁਸ਼ਕਿਸਮਤ ਕੌਰ ਨੇ 96 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਦੀ ਚੇਅਰਪਰਸਨ ਸਨੇਹ ਕੁਠਿਆਲਾ ਅਤੇ ਪ੍ਰਿੰਸੀਪਲ ਵਿਨੀਤਾ ਮਹਾਜਨ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਸੇਂਟ ਕਬੀਰ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ
ਧਾਰੀਵਾਲ (ਪੱਤਰ ਪ੍ਰੇਰਕ): ਸੀਬੀਐੱਸਈ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਐੱਸਬੀ ਨਾਇਰ ਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਨਾਨ-ਮੈਡੀਕਲ ਗਰੁੱਪ ਵਿੱਚੋਂ ਅਮਨਦੀਪ ਸਿੰਘ ਮੁੱਲਾਂਵਾਲ ਨੇ 95.8 ਫ਼ੀਸਦੀ ਅੰਕ ਲੈ ਕੇ ਪਹਿਲਾ, ਮਨਪ੍ਰੀਤ ਕੌਰ ਬਾਗੜੀਆਂ (94.2%) ਦੂਸਰਾ, ਅਭਿਨੰਦਨ ਗੌਤ ਖੁਰਦ (94%) ਤੀਸਰਾ ਸਥਾਨ ਹਾਸਲ ਕੀਤਾ। ਮੈਡੀਕਲ ਵਿੱਚ ਸਿਮਰਨਜੀਤ ਕੌਰ ਕਾਹਨੂੰਵਾਨ ਨੇ (94.6%) ਪਹਿਲਾ, ਸੁਖਮਨਪ੍ਰੀਤ ਕੌਰ ਨਿਮਾਣਾ (93.4%) ਨੇ ਦੂਸਰਾ, ਸੁਖਮਨਪ੍ਰੀਤ ਕੌਰ ਕਾਹਨੂੰਵਾਨ (90.8%) ਤੀਜਾ ਸਥਾਨ ਪ੍ਰਾਪਤ ਕੀਤਾ। ਕਾਮਰਸ ਵਿੱਚ ਦਿਕਸ਼ਾ ਕੁਮਾਰੀ ਕਾਦੀਆਂ (92.8%), ਕੇਤਨ ਸ਼ਰਮਾ ਕਾਦੀਆਂ (92%) ਅਤੇ ਮਹਿਕਪ੍ਰੀਤ ਕੌਰ ਭੈਣੀ ਮੀਆਂ ਖਾਂ (91.8%) ਕ੍ਰਮਵਾਰ ਪਹਿਲੇ ਤਿੰਨ ਸਥਾਨ ’ਤੇ ਰਹੀਆਂ।
ਐੱਮਆਰ ਸਿਟੀ ਸਕੂਲ ਦਾ ਨਤੀਜਾ ਸ਼ਾਨਦਾਰ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਐੱਮਆਰ ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ 12ਵੀਂ ਦਾ ਨਤੀਜਾ 100 ਫੀਸਦ ਰਿਹਾ। ਸਕੂਲ ਪ੍ਰਿੰਸੀਪਲ ਰਿਤੂ ਬੱਤਰਾ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੇ ਸਕੂਲ ਦੇ 287 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ, ਜਿਸ ਵਿੱਚ 12 ਵਿਦਿਆਰਥੀਆਂ ਨੇ 95 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਨਾਨ-ਮੈਡੀਕਲ ਵਿੱਚ ਹਿਤਾਂਸ਼ੀ ਜੈਨ 96.8 ਫੀਸਦ, ਮੁਕੁਲ 95.4 ਫੀਸਦ ਅਤੇ ਕਨਿਕਾ 94.6 ਫ਼ੀਸਦੀ, ਕਾਮਰਸ ਵਿੱਚ ਅਭਿਸ਼ੇਕ ਸੋਗੀ 97.6 ਫੀਸਦ, ਭਰਤ ਭੂਸ਼ਨ 96.6 ਫੀਸਦ ਅਤੇ ਅਨੰਨਿਆ ਤੇ ਬਬੀਤਾ ਅਬਿਆਨ ਸਨਾਵਾ 94.6 ਫੀਸਦ ਅੰਕ ਲੈ ਕੇ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਮੈਡੀਕਲ ਵਿੱਚ ਹਰਲੀਨ ਕੌਰ 97.6 ਫੀਸਦ, ਜਸਪ੍ਰੀਤ ਕੌਰ 94.8 ਫੀਸਦ ਅਤੇ ਜਸ਼ਨ ਬਿਰਜਾੜ 94.6 ਫੀਸਦ ਅੰਕ ਹਾਸਲ ਕੀਤੇ। ਅਤੇ ਹਿਊਮੈਨਟੀਜ਼ ਵਿੱਚ ਕੋਮਲਪ੍ਰੀਤ ਬੰਗੜ 95 ਫੀਸਦ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀ।