ਤਰਨ ਤਾਰਨ: ਇੱਥੋਂ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐੱਮ) ਦੀ ਅਦਾਲਤ ਦੇ ਅਹਿਲਮਦ ਦੇ ਕਮਰੇ ਵਿੱਚ ਅਣ-ਅਧਿਕਾਰਤ ਤੌਰ ’ਤੇ ਕੰਪਿਊਟਰ ਅੱਗੇ ਬੈਠ ਕੇ ਕੰਮ ਕਰਦੇ ਇੱਕ ਵਿਅਕਤੀ ਨੂੰ ਮੌਕੇ ’ਤੇ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ| ਮੁਲਜ਼ਮ ਦੀ ਸ਼ਨਾਖਤ ਤਰਨ ਤਾਰਨ ਸ਼ਹਿਰ ਦੇ ਰੋਡੂ ਮੁਹੱਲਾ ਵਾਸੀ ਰਾਜਵਿੰਦਰ ਸਿੰਘ ਵਜੋਂ ਹੋਈ ਹੈ| ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੀਜੇਐੱਮ ਰਾਜੇਸ਼ ਆਹਲੂਵਾਲੀਆ ਅਹਿਲਮਦ ਦੇ ਕਮਰੇ ਵਿੱਚ ਗਏ ਜਿਸ ਦੌਰਾਨ ਮੁਲਜ਼ਮ ਅਹਿਲਮਦ ਦੇ ਕਮਰੇ ਵਿੱਚ ਅਣ-ਅਧਿਕਾਰਤ ਤੌਰ ’ਤੇ ਬੈਠਾ ਹੋਇਆ ਕੰਮ ਕਰ ਰਿਹਾ ਸੀ| ਸੀਜੇਐੱਮ ਦੀ ਸ਼ਿਕਾਇਤ ’ਤੇ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਧਾਰਾ 465 ਤੇ 470 ਅਧੀਨ ਕੇਸ ਦਰਜ ਕਰ ਲਿਆ ਹੈ| -ਪੱਤਰ ਪ੍ਰੇਰਕ