ਤਰਨ ਤਾਰਨ: ਪੰਜ ਹਥਿਆਰਬੰਦ ਲੁਟੇਰੇ ਇਲਾਕੇ ਦੇ ਪਿੰਡ ਦੁਗਲਵਾਲਾ ਦੀ ਵਸਨੀਕ ਬਲਜਿੰਦਰ ਕੌਰ ਦੇ ਘਰੋਂ ਲੰਘੀ ਰਾਤ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ| ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ ਆਪਣੇ ਬੱਚਿਆਂ ਸਮੇਤ ਸੌਂ ਰਹੀ ਸੀ ਕਿ ਪੰਜ ਨਕਾਬਪੋਸ਼ ਲੁਟੇਰੇ ਉਸ ਦੇ ਘਰ ਦਾਖ਼ਲ ਹੋ ਆਏ| ਲੁਟੇਰੇ ਔਰਤ ਨੂੰ ਪਿਸਤੌਲ ਦਿਖਾ ਕੇ ਉਸ ਦੇ ਘਰੋਂ 30 ਹਜ਼ਾਰ ਰੁਪਏ ਤੇ ਸਾਢੇ ਤਿੰਨ ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਲੁਟੇਰੇ ਜਾਂਦੇ ਹੋਏ ਉਸ ਦੇ ਘਰੋਂ ਰਾਸ਼ਨ ਵੀ ਲੈ ਕੇ ਚਲਦੇ ਬਣੇ। ਇਸ ਸਬੰਧੀ ਸਦਰ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ