ਪੱਤਰ ਪ੍ਰੇਰਕ
ਧਾਰੀਵਾਲ, 19 ਮਾਰਚ
ਬਲਾਤਕਾਰ ਕਰਨ ਦੋਸ਼ ਹੇਠ ਥਾਣਾ ਘੁੰਮਣ ਕਲਾਂ ’ਚ ਪੁਲੀਸ ਨੇ ਇਕ ਲੜਕੇ, ਉਸਦੀ ਭੈਣ ਤੇ ਮਾਤਾ (ਤਿੰਨ ਜਣਿਆਂ) ਵਿਰੁੱਧ ਕੇਸ ਦਰਜ ਕੀਤਾ ਹੈ। ਪੀੜਤ ਲੜਕੀ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸਕੂਲ ਵਿੱਚ ਪੜ੍ਹਦੀ ਹੈ ਤੇ ਉਥੇ ਪੜ੍ਹਦੀ ਪਿੰਡ ਬਾਂਗੋਵਾਣੀ ਦੀ ਇਕ ਲੜਕੀ ਉਸਦੀ ਸਹੇਲੀ ਬਣ ਗਈ। ਉਸਦੇ ਪਿੰਡ ਟਿਊਸ਼ਨ ਪੜ੍ਹਨ ਜਾਣ ਕਰਕੇ ਉਹ ਇਕ ਦੂਜੇ ਦੇ ਘਰ ਜਾਂਦੀਆਂ ਸਨ। ਸਹੇਲੀ ਦੇ ਭਰਾ ਗੁਰਕੀਰਤ ਸਿੰਘ ਨੇ ਆਪਣੀ ਭੈਣ ਤੋਂ ਉਸਦਾ ਫੋਨ ਨੰਬਰ ਲੈ ਕੇ ਉਸਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਤੇ ਦੋਵਾਂ ਦੀ ਦੋਸਤੀ ਹੋ ਗਈ। ਇਕ ਦਿਨ ਉਨ੍ਹਾਂ ਦੇ ਘਰ ਗਈ ਤਾਂ ਗੁਰਕੀਰਤ ਸਿੰਘ, ਉਸਦੀ ਭੈਣ ਤੇ ਮਾਤਾ ਘਰ ਅੰਦਰ ਸਨ। ਗੁਰਕੀਰਤ ਸਿੰਘ ਦੀ ਭੈਣ ਤੇ ਮਾਤਾ ਬਹਾਨਾ ਬਣਾ ਕੇ ਘਰੋਂ ਬਾਹਰ ਚਲੀਆਂ ਗਈਆਂ ਤਾਂ ਮਗਰੋਂ ਗੁਰਕੀਰਤ ਉਸ ਨੂੰ ਧੱਕੇ ਨਾਲ ਕਮਰੇ ’ਚ ਲੈ ਗਿਆ ਤੇ ਪਿਸਤੌਲ ਕੱਢ ਕੇ ਉਸ ਨੂੰ ਧਮਕਾ ਕੇ ਉਸ ਨਾਲ ਬਲਾਤਕਾਰ ਕੀਤਾ। ਮਹਿਲਾ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਡੀਐੱਸਪੀ ਕਲਾਨੌਰ ਵੱਲੋਂ ਮਾਮਲੇ ਦੀ ਜਾਂਚ ਕਰਨ ਮਗਰੋਂ ਪੀੜਤ ਨਾਬਾਲਗਾ ਦੇ ਬਿਆਨਾਂ ਅਨੁਸਾਰ ਗੁਰਕੀਰਤ ਸਿੰਘ, ਉਸਦੀ ਭੈਣ ਤੇ ਮਾਤਾ ਵਿਰੁੱਧ ਕੇਸ ਦਰਜ ਕਰਕੇ ਮੁਲਜ਼ਮ ਮਾਂ ਤੇ ਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਮੁੱਖ ਮੁਲਜ਼ਮ ਫਰਾਰ ਹੈ।