ਪੱਤਰ ਪ੍ਰੇਰਕ
ਅਜਨਾਲਾ, 25 ਅਕਤੂਬਰ
ਪੁਲੀਸ ਨੇ ਆਪਣੀ ਭੈਣ ਤੇ ਜੀਜੇ ਨਾਲ ਹਮਸਲਾਹ ਹੋ ਕੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਵਾਲੇ ਨੌਜਵਾਨ ਵਿਰੁੱਧ ਕੇਸ ਦਰਜ ਕੀਤਾ ਹੈ। ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਅਗਵਾਸ਼ੁਦਾ ਲੜਕੀ ਦੇ ਪਿਤਾ ਮੁਕੇਸ਼ ਕੁਮਾਰ ਵਾਸੀ ਵਾਰਡ ਨੰਬਰ 4 ਅਜਨਾਲਾ ਦੀ ਸ਼ਿਕਾਇਤ ਅਨੁਸਾਰ ਰਾਹੁਲ ਨੇ ਆਪਣੇ ਭਰਾ ਰੋਹਨ, ਭੈਣ ਤਮੰਨਾ, ਜੀਜੇ ਮਨੋਜ ਕੁਮਾਰ ਵਾਸੀ ਮਾਧੋਪੁਰ ਪਠਾਨਕੋਟ ਨਾਲ ਮਿਲ ਕੇ ਊਸ ਦੀ ਲੜਕੀ ਨੂੰ ਵਿਆਹ ਦਾ ਲਾਰਾ ਲਾ ਕੇ ਅਗਵਾ ਕੀਤਾ ਹੈ।