ਪਠਾਨਕੋਟ(ਪੱਤਰ ਪ੍ਰੇਰਕ):ਦਾਜ ਦੀ ਮੰਗ ਨੂੰ ਲੈ ਕੇ ਤੰਗ,ਪ੍ਰੇਸ਼ਾਨ ਕਰਨ ’ਤੇ ਥਾਣਾ ਸਦਰ ਦੀ ਪੁਲੀਸ ਨੇ ਵਿਆਹੁਤਾ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਆਈਪੀਸੀ ਦੀ ਧਾਰਾ 498-ਏ, 406 ਤਹਿਤ ਮਾਮਲਾ ਦਰਜ ਕੀਤਾ ਹੈ। ਆਪਣੀ ਸ਼ਿਕਾਇਤ ਵਿੱਚ ਉਮਾ ਦੇਵੀ ਪੁੱਤਰੀ ਅਵਤਾਰ ਚੰਦ ਵਾਸੀ ਆਦਰਸ਼ ਕਲੋਨੀ ਸਰਨਾ ਨੇ ਲਿਖਿਆ ਕਿ ਉਸ ਦੀ ਸ਼ਾਦੀ ਸਾਹਿਲ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਮੁਹੱਲਾ ਆਨੰਦਪੁਰ ਰੜਾ ਨਾਲ ਹੋਈ ਸੀ ਪਰ ਸ਼ਾਦੀ ਦੇ ਕੁੱਝ ਸਾਲ ਬਾਅਦ ਹੀ ਸਹੁਰੇ ਪਰਿਵਾਰ ਨੇ ਉਸ ਨੂੰ ਘੱਟ ਦਾਜ ਲਿਆਉਣ ਅਤੇ 4 ਲੱਖ ਰੁਪਏ ਲਿਆਉਣ ਲਈ ਤੰਗ, ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਘਰੋਂ ਬਾਹਰ ਕੱਢ ਦਿੱਤਾ।