ਪੈਲੇਸ ’ਚ ਡਾਂਸ ਮੁਕਾਬਲਾ ਕਰਵਾਉਣ ’ਤੇ 42 ਖਿਲਾਫ਼ ਕੇਸ ਦਰਜ

ਪੈਲੇਸ ’ਚ ਡਾਂਸ ਮੁਕਾਬਲਾ ਕਰਵਾਉਣ ’ਤੇ 42 ਖਿਲਾਫ਼ ਕੇਸ ਦਰਜ

ਬਿਨਾਂ ਮਾਸਕ ਤੇ ਬਿਨਾਂ ਦੂਰੀ ਦਾ ਖਿਆਲ ਰੱਖੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ ਪ੍ਰਤੀਯੋਗੀ।

ਐੱਨਪੀ ਧਵਨ
ਪਠਾਨਕੋਟ, 14 ਜੁਲਾਈ

ਸਥਾਨਕ ਸਵਾਗਤ ਪੈਲੇਸ ਵਿੱਚ ਡਾਂਸ ਮੁਕਾਬਲਾ ਕਰਵਾਉਣ ’ਤੇ ਭਾਰਤ ਸਰਕਾਰ ਵੱਲੋਂ ਅਜਿਹੇ ਸਮਾਗਮਾਂ ਊੱਤੇ ਲਗਾਈ ਪਾਬੰਦੀ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਜੁਰਮ ਵਿੱਚ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਅਤੇ ਪ੍ਰਬੰਧਕਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ 23 ਵਿਅਕਤੀਆਂ ਦੇ ਨਾਵਾਂ ਅਤੇ 19 ਨਾਮਲੂਮ ਵਿਅਕਤੀਆਂ ਖਿਲਾਫ਼ ਦਰਜ ਕੀਤਾ ਗਿਆ ਹੈ। ਡੀਐੱਸਪੀ ਸਿਟੀ ਰਾਜਿੰਦਰ ਮਨਹਾਸ ਅਨੁਸਾਰ ਇਨ੍ਹਾਂ ਸਾਰਿਆਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਗਈ ਤੇ ਇਸ ਨਾਲ ਕੋਵਿਡ-19 ਦੀ ਮਹਾਂਮਾਰੀ ਫੈਲਣ ਦਾ ਖਤਰਾ ਸੀ। ਡੀਐੱਸਪੀ ਰਾਜਿੰਦਰ ਮਨਹਾਸ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਕੋਵਿਡ-19 ਮਹਾਂਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਦਾ ਹੁਕਮ ਹੋਇਆ ਸੀ।ਇਸ ਸਬੰਧੀ ਹਿਊਮਨ ਇੰਟੈਲੀਜੈਂਸ ਅਤੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਸੀ।ਇਸ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਕਿ ਸਵਾਗਤ ਪੈਲੇਸ ਪਠਾਨਕੋਟ ਜਿਸ ਦਾ ਮਾਲਕ ਮਦਨ ਮੋਹਨ ਛਾਬੜਾ ਹੈ ਜੋ ਪੈਲੇਸ ਵਿੱਚ ਮੌਜੂਦ ਸੀ। ਉਸ ਦੇ ਪੈਲੇਸ ਵਿੱਚ ਡਾਂਸ ਪ੍ਰਤੀਯੋਗਤਾ ਹੋਈ।ਇਹ ਪ੍ਰਤੀਯੋਗਤਾ ਕਮਲ ਵੈਲਫੇਅਰ ਸੁਸਾਇਟੀ ਦੀ ਡਾਇਰੈਕਟਰ ਰਾਜ ਕੁਮਾਰੀ ਉਰਫ ਕਮਲ ਰਾਜ ਪਤਨੀ ਅਸ਼ੋਕ ਕੁਮਾਰ ਵਾਸੀ ਮੁਹੱਲਾ ਦੌਲਤਪੁਰ ਪਠਾਨਕੋਟ ਵੱਲੋਂ ਕਰਵਾਈ ਗਈ।

ਇਸ ਵਿੱਚ ਸੈਹਰੀ ਗੁਹਾਰ ਤੋਂ ਰਜਤ ਗੁਹਾਰ ਇਸ ਪ੍ਰਤੀਯੋਗਤਾ ਦੇ ਚੀਫ ਗੈਸਟ ਸਨ। ਲੜਕੀ ਕ੍ਰਿਤਿਕਾ ਸਟੇਜ ਦੀ ਐਂਕਰ ਸੀ। ਜਦ ਕਿ ਹਨੀ ਵਰਮਾ, ਦੀਪ ਪੰਡਿਤ, ਜਾਨਵੀਰ ਕੌਰ ਤੇ ਸਤਿੰਦਰ ਸਿੰਘ ਇਸ ਪ੍ਰਤੀਯੋਗਤਾ ਦੇ ਜੱਜ ਸਨ। ਇਸ ਦੇ ਇਲਾਵਾ ਬਾਕੀ ਭਾਗ ਲੈਣ ਵਾਲਿਆਂ ਦੀ ਵੀ ਪਛਾਣ ਕੀਤੀ ਗਈ। ਜਦ ਕਿ ਕੁੱਝ ਦੀ ਪਛਾਣ ਨਹੀ ਹੋ ਸਕੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ ਆਈਪੀਸੀ ਦੀ ਧਾਰਾ 269, 270,188, 51 ਡੀਜ਼ਾਸਟਰ ਮੈਨੇਜਮੈਂਟ ਐਕਟ 2005, 3 ਐਪੀਡੈਮਿਕ ਡੀਸੀਜ਼ ਐਕਟ 1087 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਸ਼ਹਿਰ

View All