ਤਰਨ ਤਾਰਨ: ਸ਼ਹਿਰ ਦੀ ਫਤਿਹਚੱਕ ਆਬਾਦੀ ਦੇ ਵਾਸੀ ਬਿਕਰਮ ਸਿੰਘ ਦੀ ਧੀ ਰਜਨੀ ’ਤੇ ਦਾਜ ਬਦਲੇ ਤਸ਼ੱਦਦ ਕਰਨ ਵਾਲੇ ਉਸ ਦੇ ਪਤੀ ਅਤੇ ਸੱਸ ਖਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਸਾਲ ਪਹਿਲਾਂ ਰਜਨੀ ਅਤੇ ਉਸ ਦੀ ਛੋਟੀ ਬੱਚੀ ਨੂੰ ਮੁਲਜ਼ਮਾਂ ਨੇ ਮਾਰ ਕੁੱਟ ਕਰਕੇ ਘਰੋਂ ਬਾਹਰ ਕੱਢ ਦਿੱਤਾ ਸੀ। ਉਸ ਨੇ ਐੱਸਐੱਸਪੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਨੇ ਸਾਲ ਬਾਦ ਰਜਨੀ ਦੀ ਸੁਣਵਾਈ ਕਰਦਿਆਂ ਉਸ ਦੇ ਪਤੀ ਕੰਵਲਜੀਤ ਸਿੰਘ ਅਤੇ ਉਸ ਦੀ ਸੱਸ ਰਣਜੀਤ ਕੌਰ ਵਾਸੀ ਕੋਟ ਪਾਲਾ ਸਿੰਘ (ਅੰਮ੍ਰਿਤਸਰ) ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਅਜੇ ਫਰਾਰ ਚਲ ਰਹੇ ਹਨ| -ਪੱਤਰ ਪ੍ਰੇਰਕ