ਕੇ.ਪੀ. ਸਿੰਘ
ਗੁਰਦਾਸਪੁਰ, 28 ਦਸੰਬਰ
ਇੱਥੇ ਔਜਲਾ ਬਾਈਪਾਸ ਨੇੜੇ ਇਕ ਨਾਕੇ ਦੌਰਾਨ ਕਾਰ ਸਵਾਰਾਂ ਨੇ ਇੱਕ ਏਐੱਸਆਈ ਤੇ ਸਬ ਇੰਸਪੈਕਟਰ ਨੂੰ ਦਰੜਨ ਦੀ ਕੋਸ਼ਿਸ਼ ਕੀਤੀ।
ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਨਾਕੇ ਦੌਰਾਨ ਅੰਮ੍ਰਿਤਸਰ ਵੱਲੋਂ ਆ ਰਹੀ ਇੱਕ ਸਵਿਫ਼ਟ ਡਿਜ਼ਾਇਰ ਕਾਰ ਨੰਬਰ ਪੀਬੀ01ਸੀ-3470 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਕਾਰ ਏਐੱਸਆਈ ਰਛਪਾਲ ਸਿੰਘ ਅਤੇ ਐੱਸਆਈ ਨਰਿੰਦਰ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਕਾਰ ਸਵਾਰਾਂ ਨੇ ਰਛਪਾਲ ਸਿੰਘ ਦੀ ਵਰਦੀ ਵੀ ਪਾੜ ਦਿੱਤੀ। ਪੁਲੀਸ ਪਾਰਟੀ ਨੇ ਸਾਗਰ ਵਾਸੀ ਗਿੱਲ ਵਾਲੀ ਗੇਟ ਗਲੀ ਨੰਬਰ-1 ਅੰਮ੍ਰਿਤਸਰ ਅਤੇ ਬਲਦੇਵ ਸਿੰਘ ਵਾਸੀ ਪਿੰਡ ਚਿੱਤੇ ਕਲਾਂ ਡੇਰਾ ਦਿਆਲ ਸਿੰਘ ਅੰਮ੍ਰਿਤਸਰ ਨੂੰ ਕਾਬੂ ਕਰ ਲਿਆ ਹੈ।