ਨਰਿੰਦਰ ਸਿੰਘ
ਭਿੱਖੀਵਿੰਡ, 24 ਸਤੰਬਰ
ਤਰਨ ਤਾਰਨ ਜ਼ਿਲ੍ਹੇ ਵਿਚ ਅੱਜ ਹਰੀਕੇ ਦਰਿਆ ਦੇ ਮੰਡ ਏਰੀਆ ਤਹਿਤ ਪਿੰਡ ਮਰੜ ਅਤੇ ਕਿੜੀਆਂ ਵਿਚ ਪੁਲੀਸ ਅਤੇ ਐਕਸਾਈਜ਼ ਵਿਭਾਗ ਵਲੋ ਨਾਜਾਇਜ਼ ਸ਼ਰਾਬ ਖ਼ਿਲਾਫ਼ ਡਰੋਨ ਨਾਲ ਸਰਚ ਕਰ ਲਗਾਤਾਰ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ। ਅੱਜ ਪਿੰਡ ਮਰੜ ਅਤੇ ਕਿੜੀਆਂ ਵਿਚ ਸਰਚ ਕੀਤੀ ਜਿਸ ਦੌਰਾਨ ਪੁਲੀਸ ਨੂੰ ਕੁਝ ਡਰੰਮ ਲਾਹਨ ਮਿਲੀ ਜਿਸ ਨੂੰ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ।
ਇਸ ਬਾਰੇ ਐੱਸਐੱਸਪੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਹਰੀਕੇ ਦੇ ਪਿੰਡ ਮਰੜ ਅਤੇ ਕਿੜੀਆਂ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਜਿਸ ਕਰ ਕੇ ਚੱਲਦੇ ਡਰੋਨ ਕੈਮਰੇ ਦੀ ਨਜ਼ਰ ਨਾਲ ਸਰਚ ਕੀਤੀ ਗਈ ਅਤੇ ਪਿਛਲੇ ਕੁਝ ਦਿਨਾਂ ਵਿਚ 5 ਲੱਖ 60 ਹਜ਼ਾਰ ਲਿਟਰ ਲਾਹਣ ਫੜ ਕੇ ਨਸ਼ਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਿਆਸ ਅਤੇ ਸਤਲੁਜ ਦਰਿਆ ਵੀ ਸ਼ਰਾਬ ਨਸ਼ੇ ਦਾ ਕਾਰੋਬਾਰ ਚਲਾ ਕੇ ਦਰਿਆ ਦੇ ਪਾਣੀ ਨੂੰ ਵੀ ਦੂਸ਼ਿਤ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਪਿਛਲੇ ਕੁਝ ਦਿਨਾਂ ਡਰੋਨ ਰਾਹੀਂ 22 ਸ਼ਰਾਬ ਦੇ ਧੰਦੇ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਨਸ਼ੇ ਦੇ ਧੰਦੇ ਵਿਚ ਵਰਤੀਆਂ ਜਾਂਦੀਆਂ ਕਿਸ਼ਤੀਆਂ ਵੀ ਬਰਾਮਦ ਕੀਤੀਆਂ ਹਨ।