ਪੱਤਰ ਪ੍ਰੇਰਕ
ਦੀਨਾਨਗਰ, 1 ਦਸੰਬਰ
ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਚੱਲ ਰਹੇ ਅਤੇ ਹੋਣ ਵਾਲੇ ਵਿਕਾਸ ਕੰਮਾਂ ਨੂੰ ਮੁਕੰਮਲ ਕਰਨ ਲਈ ਪੰਚਾਇਤਾਂ ਨੂੰ 93 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਨੇ ਪਿੰਡਾਂ ’ਚ ਪੰਹੁਚ ਕੇ ਪੰਚਾਇਤ ਨੁਮਾਇੰਦਿਆਂ ’ਚ ਤਕਸੀਮ ਕੀਤਾ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਗੁਰਦਰਸ਼ਨ ਸਿੰਘ ਰੰਧਾਵਾ, ਸਰਪੰਚ ਰਾਜੀਵ ਮਛਰਾਲਾ, ਸਰਪੰਚ ਸਵਰਨ ਸਰੰਗਲ, ਸਰਪੰਚ ਪਰਮਜੀਤ ਕੌਰ, ਸਰਪੰਚ ਜਸਪਾਲ ਸਿੰਘ ਬੱਬੂ ਅਤੇ ਪੀਐਸਓ ਗੁਲਜ਼ਾਰ ਸਿੰਘ ਮੁੱਖ ਰੂਪ ’ਚ ਹਾਜ਼ਰ ਸਨ।
ਵਿਧਾਇਕ ਨੇ ਪਿੰਡਾਂ ਦੇ ਵਿਕਾਸ ਲਈ ਚੈੱਕ ਦਿੱਤੇ
ਬਲਾਚੌਰ (ਪੱਤਰ ਪ੍ਰੇਰਕ): ਹਲਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਸੌਂਪੇ। ਉਨ੍ਹਾਂ ਨੇ ਪਿੰਡ ਰੁੜਕੀ ਕਲਾਂ ਨੂੰ ਦੋ ਲੱਖ, ਜਦੋਂਕਿ ਪਿੰਡ ਘਮੌਰ, ਕੌਲਗੜ੍ਹ, ਗੁੱਲਪੁਰ ਦੇ ਵਿਕਾਸ ਲਈ ਦੇ ਵਿਕਾਸ ਲਈ 6.26- 6.26 ਲੱਖ ਦੇ ਚੈੱਕ ਦਿੱਤੇ। ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਵਿਧਾਇਕ ਮੰਗੂਪੁਰ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਸਰਪੰਚ, ਕੁਲਦੀਪ ਸਿੰਘ ਨੰਬਰਦਾਰ, ਰਵੀ ਕੁਮਾਰ ਸਰਪੰਚ, ਗੁਰਦੇਵ ਸਰਪੰਚ, ਮੁੱਖਾ ਸਰਪੰਚ, ਕਾਕਾ ਗੁਲਪੁਰ, ਦੀਪ ਰਾਣਾ, ਮੋਹਣ ਸਿੰਘ ਨੰਬਰਦਾਰ, ਗੋਪੀ, ਨੀਕਾ ਆਦਿ ਹਾਜ਼ਰ ਸਨ।