ਜਬਰੀ ਕਣਕ ਵੱਢਣ ਤੋਂ ਰੋਕਣ ’ਤੇ ਘਰ ’ਤੇ ਚਲਾਈਆਂ ਗੋਲੀਆਂ

ਜਬਰੀ ਕਣਕ ਵੱਢਣ ਤੋਂ ਰੋਕਣ ’ਤੇ ਘਰ ’ਤੇ ਚਲਾਈਆਂ ਗੋਲੀਆਂ

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ।

ਨਰਿੰਦਰ ਸਿੰਘ

ਭਿੱਖੀਵਿੰਡ, 15 ਅਪਰੈਲ

ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਦੇ ਪਿੰਡ ਦੂਹਲ ਕੋਹਨਾ ਵਾਸੀ ਹਰਿੰਦਰ ਸਿੰਘ ਜਿਸ ਵੱਲੋਂ ਹਰਦਿਆਲ ਸਿੰਘ ਕੋਲੋ ਜ਼ਮੀਨ ਮੁੱਲ ਖਰੀਦੀ ਸੀ। ਜਿਸਦੀ ਰਜਿਸਟਰੀ ਉਸਦੀ ਪਤਨੀ ਤੇ ਭਰਾ ਦੇ ਨਾਂ ਹੈ ਤੇ ਉਸ ਜ਼ਮੀਨ ’ਚ ਉਸ ਨੇ ਕਣਕ ਬੀਜੀ ਸੀ ਪਰ ਉਸਦੀ ਗੈਰ ਮੌਜੂਦਗੀ ’ਚ ਗੁਰਿੰਦਰ ਸਿੰਘ ਵਾਸੀ ਦੂਹਲ ਕੋਹਨਾ, ਜਗੀਰ ਸਿੰਘ ਵਾਸੀ ਦੂਹਲ ਕੋਹਨਾ, ਚਾਨਣ ਸਿੰਘ ਵਾਸੀ ਪਿੰਡ ਮਾਨ ਤੇ ਸਾਹਿਬ ਸਿੰਘ ਵਾਸੀ ਘਰਿਆਲਾ ਤੇ 5 ਹੋਰ ਅਣਪਛਾਤੇ ਵਿਅਕਤੀਆਂ ਨੇ ਉਸਦੀ ਕੁਝ ਹਿੱਸਾ ਕਣਕ ਵੱਢ ਵੀ ਲਈ ਸੀ। ਪਤਾ ਲੱਗਣ ’ਤੇ ਜਦੋਂ ਉਸਨੇ ਖੇਤਾਂ ’ਚ ਆ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਦੇਰ ਸ਼ਾਮ ਬਾਹਰੋਂ ਆਪਣੇ ਕੁਝ ਸਾਥੀ ਬੁਲਾ ਕੇ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਾ ਕੇ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਲੁਕ ਛਿਪ ਕੇ ਜਾਨ ਬਚਾਈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਉਨ੍ਹਾਂ ਕੋਲੋਂ ਬਿਨਾਂ ਵਜ੍ਹਾ ਜ਼ਮੀਨ ਵਿੱਚੋਂ ਹਿਸਾ ਮੰਗ ਕੇ ਆਪਣਾ ਹੱਕ ਜਤਾ ਰਹੇ ਹਨ। ਉਨ੍ਹਾਂ ਸਾਰੀ ਘਟਨਾ ਦੀ ਜਾਣਕਾਰੀ ਖੇਮਕਰਨ ਪੁਲੀਸ ਨੂੰ ਦਿੱਤੀ ਜਿਸ ’ਤੇ ਮੌਕੇ ’ਤੇ ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ ਹੋਰ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ। ਜਾਂਚ ਤੋਂ ਬਾਅਦ ਖੇਮਕਰਨ ਪੁਲੀਸ ਨੇ ਗੁਰਿੰਦਰ ਸਿੰਘ, ਚਾਨਣ ਸਿੰਘ, ਜਗੀਰ ਸਿੰਘ ਤੇ ਸਾਹਿਬ ਸਿੰਘ ਸਣੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ 307 ਦੀ ਧਾਰਾ ਤਹਿਤ ਕੇਸ ਦਰਜ ਕਰਕੇ ਗੁਰਿੰਦਰ ਸਿੰਘ ਨੂੰ ਕਾਬੂ ਕਰ ਲਿਆ ਜਦੋਂਕਿ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All