ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 21 ਜੁਲਾਈ
ਹੋਣਹਾਰ ਕਵਿਤਰੀ ‘ਗੁਰਪ੍ਰੀਤ ਗੀਤ’ ਆਪਣੀ ਮੌਤ ਤੋਂ ਬਾਅਦ ਕਿਤਾਬ ‘ਸੁਪਨਿਆਂ ਦੇ ਦਸਤਖ਼ਤ’ ਪੰਜਾਬੀ ਸਾਹਿਤ ਦੀ ਝੋਲੀ ਪਾ ਗਈ। ਗੁਰਪ੍ਰੀਤ ਕੌਰ ਗੀਤ, ਜੋ ਕਿ ਛੋਟੀ ਉਮਰ ਤੋਂ ਹੀ ਪੰਜਾਬੀ ਮਾਂ ਬੋਲੀ ਲਈ ਲੜਦੀ ਰਹੀ ਤੇ ਉਹ ਆਪਣੀ ਪਹਿਲੀ ਕਿਤਾਬ ਸੁਪਨਿਆਂ ਦੇ ਦਸਤਖਤ ਵੀ ਨਹੀਂ ਦੇਖ ਸਕੀ। ਗੁਰਪ੍ਰੀਤ ਗੀਤ (29) ਕੈਂਸਰ ਨਾਲ ਪੀੜਤ ਸੀ ਤੇ ਉਸ ਨੇ 20 ਜੁਲਾਈ ਨੂੰ ਜਲੰਧਰ ਦੇ ਇੱਕ ਹਸਪਤਾਲ ਵਿਚ ਆਖਰੀ ਸਾਹ ਲਏ। ਉਸ ਦੀ ਮੌਤ ਤੋਂ ਕੁੱਝ ਸਮੇਂ ਬਾਅਦ ਹੀ ‘ਸੂਰਜਾਂ ਦੇ ਵਾਰਿਸ’ ਪਬਲਿਸ਼ਿੰਗ ਹਾਊਸ ਵੱਲੋਂ ਛੱਪ ਕੇ ਆਈ ਗੁਰਪ੍ਰੀਤ ਦੀ ਪਹਿਲੀ ਕਿਤਾਬ ‘ਸੁਪਨਿਆਂ ਦੇ ਦਸਤਖ਼ਤ’ ਜੋ ਕਿ ਇੱਕ ਹਫਤੇ ਬਾਅਦ ਰਿਲੀਜ਼ ਹੋਣੀ ਸੀ। ਕੇਂਦਰੀ ਮੰਤਰੀ ਹਰਸਿਮਰਨ ਬਾਦਲ ਨੇ ਟਵਿਟਰ ’ਤੇ ਗੁਰਪ੍ਰੀਤ ਗੀਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।