ਪੱਤਰ ਪ੍ਰੇਰਕ
ਅਜਨਾਲਾ, 23 ਸਤੰਬਰ
ਇਥੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਸ਼ਹਿਰ ਦੀ ਕੀਰਤਨ ਦਰਬਾਰ ਸੁਸਾਇਟੀ ਅਜਨਾਲਾ ਦੇ ਗਰਾਊਂਡ ਵਿੱਚ ਨੇਪਰੇ ਚੜ੍ਹੀਆਂ। ਇਨ੍ਹਾਂ ਖੇਡਾਂ ’ਚ ਚਮਿਆਰੀ ਸੈਂਟਰ ਨੇ ਫੁੱਟਬਾਲ ਅਤੇ ਖੋ-ਖੋ ਵਿੱਚ ਪਹਿਲਾ ਸਥਾਨ, ਸੈਂਟਰ ਅਜਨਾਲਾ ਨੇ ਖੋ-ਖੋ ਅਤੇ ਕਬੱਡੀ ਵਿੱਚ ਪਹਿਲਾ, ਇਸੇ ਤਰ੍ਹਾਂ ਖੋ-ਖੋ (ਲੜਕੀਆਂ) ’ਚ ਦੂਸਰਾ ਸਥਾਨ, ਸੈਂਟਰ ਰੋਖੇ ਨੇ ਕਬੱਡੀ ਨੈਸ਼ਨਲ, ਕਬੱਡੀ ਸਰਕਲ ਅਤੇ ਖੋ-ਖੋ ਵਿੱਚ ਦੂਸਰਾ ਸਥਾਨ, ਸੈਂਟਰ ਮੱਧੂਛਾਂਗਾ ਨੇ ਰੱਸਾਕਸ਼ੀ ਵਿੱਚ ਪਹਿਲਾ ਅਤੇ ਫੁੱਟਬਾਲ ਵਿੱਚ ਦੂਸਰਾ ਸਥਾਨ, ਸੈਂਟਰ ਕਾਮਲਪੁਰਾ ਨੇ ਕਬੱਡੀ ਨੈਸ਼ਨਲ ’ਚ ਪਹਿਲਾ ਤੇ ਰੱਸਾਕਸ਼ੀ ’ਚ ਦੂਸਰਾ ਸਥਾਨ ਜਦ ਕਿ ਸੈਂਟਰ ਚੱਕਸਕੰਦਰ ਨੇ ਕਬੱਡੀ ਸਰਕਲ ’ਚ ਪਹਿਲਾ ਸਥਾਨ ਮੱਲਿਆ। ਇਸੇ ਤਰ੍ਹਾਂ 100 ਮੀਟਰ ਦੌੜ ’ਚ ਚੱਕਸਕੰਦਰ ਦਾ ਜਸਪ੍ਰੀਤ ਸਿੰਘ ਪਹਿਲੇ ਅਤੇ ਅੰਸ਼ ਦੂਸਰੇ, ਵਿਸ਼ਵਾਸ ਭੋਏਵਾਲੀ ਤੀਸਰੇ ਸਥਾਨ ’ਤੇ ਰਹੇ। 100 ਮੀਟਰ ’ਚ ਜੋਤੀ ਅਜਨਾਲਾ ਪਹਿਲੇ, ਜੈਸਮੀਨ ਚਮਿਆਰੀ ਤੀਸਰੇ ਸਥਾਨ ’ਤੇ ਰਹੇ। 28 ਕਿਲੋ ਭਾਰ ਵਰਗ ’ਚ ਅਵੀਨੂਰ ਸਿੰਘ ਮੱਧੂਛਾਂਗਾ ਪਹਿਲੇ ਤੇ ਅੰਸ਼ਪ੍ਰੀਤ ਸਿੰਘ ਚਮਿਆਰੀ ਦੂਸਰੇ ਸਥਾਨ ’ਤੇ ਰਹੇ। 30 ਕਿਲੋ ਭਾਰ ’ਚ ਅਮਿਤ ਕੁਮਾਰ ਪਹਿਲੇ ਅਤੇ ਸਰਬਜੀਤ ਸਿੰਘ ਦੂਸਰੇ ਸਥਾਨ ’ਤੇ ਰਹੇ।