ਪੱਤਰ ਪ੍ਰੇਰਕ
ਪਠਾਨਕੋਟ, 1 ਮਾਰਚ
ਤਾਲਾ ਤੋੜ ਕੇ ਛਾਵਲਾ ਪਿੰਡ ਦੇ ਗੁਰਦੁਆਰੇ ਦੀ ਗੋਲਕ ’ਚੋਂ 2500 ਦੀ ਭਾਨ ਚੋਰੀ ਕਰ ਲਈ। ਥਾਣਾ ਸਦਰ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੁਰਦੁਆਰੇ ਦੇ ਗ੍ਰੰਥੀ ਰਾਜਪਾਲ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ 8 ਵਜੇ ਗੁਰਦੁਆਰੇ ਨੂੰ ਤਾਲਾ ਲਾ ਕੇ ਘਰ ਚਲਾ ਗਿਆ। ਅਗਲੀ ਸਵੇਰ ਜਦੋਂ ਉਹ ਸਵੇਰੇ 4:30 ਵਜੇ ਗੁਰਦੁਆਰੇ ’ਚ ਪਾਠ ਕਰਨ ਲਈ ਆਇਆ ਤਾਂ ਕਮਰੇ ਦਾ ਤਾਲਾ ਖੁੱਲ੍ਹਾ ਪਿਆ ਸੀ ਤੇ ਅਰਲ ਬਾਹਰ ਨਿਕਲਿਆ ਹੋਇਆ ਸੀ। ਉਸ ਨੇ ਅੰਦਰ ਜਾ ਕੇ ਦੇਖਿਆ ਤਾ ਗੁਰਦੁਆਰੇ ਦੀ ਗੋਲਕ ’ਚ ਰੱਖੀ 2500 ਰੁਪਏ ਦੇ ਕਰੀਬ ਦੀ ਭਾਨ ਗਾਇਬ ਸੀ।