ਮੀਂਹ ਤੇ ਗੜਿਆਂ ਕਾਰਨ ਬਾਸਮਤੀ, ਮਟਰ ਤੇ ਚਾਰੇ ਬਰਬਾਦ

ਮੀਂਹ ਤੇ ਗੜਿਆਂ ਕਾਰਨ ਬਾਸਮਤੀ, ਮਟਰ ਤੇ ਚਾਰੇ ਬਰਬਾਦ

ਮਟਰਾਂ ਦੀ ਫ਼ਸਲ ਦੇ ਨੁਕਸਾਨ ਬਾਰੇ ਦੱਸਦੇ ਹੋਏ ਕਿਸਾਨ ਬਲਜੀਤ ਸਿੰਘ ਭੋਮਾਂ, ਜੱਗੀ ਭੋਮਾਂ ਤੇ ਹੋਰ।

ਲਖਨਪਾਲ ਸਿੰਘ

ਮਜੀਠਾ, 25 ਅਕਤੂਬਰ

ਪਿਛਲੇ ਦਿਨ ਭਾਰੀ ਬਾਰਸ਼, ਤੇਜ਼ ਹਵਾ ਤੇ ਗੜੇਮਾਰੀ ਨਾਲ ਮਜੀਠਾ ਨੇੜਲੇ ਪਿੰਡਾਂ ਭੋਮਾ, ਵਡਾਲਾ, ਵੀਰਮ, ਗੋਸਲ, ਹਰੀਆਂ, ਡੱਡੀਆਂ, ਨਾਗ ਕਲਾਂ, ਨਾਗ ਖੁਰਦ, ਨਾਗ ਨਵੇ, ਦਾਦੁਪੁਰਾ, ਜੇਠੂਨੰਗਲ ਸਣੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਫ਼ਸਲ 1121, ਮਟਰ ਤੇ ਬਰਸੀਨ ਆਦਿ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ।

ਇਸ ਸਬੰਧ ਵਿੱਚ ਪਿੰਡ ਭੋਮਾਂ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਬਲਜੀਤ ਸਿੰਘ ਭੋਮਾਂ, ਸੂਬੇਦਾਰ ਗੁਰਮੇਜ ਸਿੰਘ ਭੋਮਾਂ, ਭਗਵੰਤ ਸਿੰਘ ਭੋਮਾਂ, ਸੰਤੋਖ ਸਿੰਘ, ਜਗਦੀਪ ਸਿੰਘ ਭੋਮਾ, ਨਿਸ਼ਾਨ ਸਿੰਘ, ਸਮਸ਼ੇਰ ਸਿੰਘ, ਸੁਖਜਿੰਦਰ ਸਿੰਘ, ਹਰਜੀਤ ਸਿੰਘ, ਪੰਚ ਗੁਰਦੀਪ ਸਿੰਘ, ਸਰਪੰਚ ਗੁਰਨੇਕ ਸਿੰਘ ਭੋਮਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ 1121 ਕਿਸਮ ਦੀ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਗੜਿਆਂ ਨਾਲ ਬੂਟਿਆਂ ਤੋਂ ਸਾਰੇ ਦਾਣੇ ਝੜ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਭੋਮਾਂ, ਵਡਾਲਾ ਤੇ ਵੀਰਮ ਦੇ ਰਕਬੇ ਵਿੱਚ ਹੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਇਸ ਤੋਂ ਇਲਾਵਾ ਮਟਰਾਂ ਨੂੰ ਵੀ ਭਾਰੀ ਮੀਂਹ ਤੇ ਗੜੇਮਾਰੀ ਨੇ ਬਰਬਾਦ ਕਰ ਕੇ ਰੱਖ ਦਿਤਾ ਹੈ। ਇਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਕਿਸਾਨਾ ਨੇ ਸਰਕਾਰ ਤੇ ਮੰਗ ਕੀਤੀ ਹੈ ਕਿ ਭਾਰੀ ਬਾਰਸ਼ ਤੇ ਗੜੇਮਾਰੀ ਨਾਲ ਬਰਬਾਦ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਪੀੜਤ ਕਿਸਾਨਾਂ ਵੱਲੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ

ਬਲਾਚੌਰ (ਗੁਰਦੇਵ ਸਿੰਘ ਗਹੂੰਣ): ਇਲਾਕੇ ਵਿੱਚ ਕੱਲ੍ਹ ਪਈ ਭਾਰੀ ਬਾਰਿਸ਼ ਅਤੇ ਤੇਜ਼ ਹਨੇਰੀ ਨੇ ਫ਼ਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ। ਤੇਜ਼ ਬਾਰਿਸ਼ ਅਤੇ ਹਨੇਰੀ ਕਾਰਨ ਝੋਨੇ ਦੀ ਪੱਕੀ ਫ਼ਸਲ ਵਿੱਚ ਪਾਣੀ ਭਰ ਗਿਆ ਤੇ ਮਟਰਾਂ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਅਨਾਜ ਮੰਡੀ ਬਲਾਚੌਰ ਵਿਚਲੀ ਸੜਕ ਪਾਣੀ ਨਾਲ ਭਰ ਕੇ ਝੀਲ ਦਾ ਰੂਪ ਧਾਰ ਗਈ। ਫੜ੍ਹ ਗਿੱਲੇ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਭਾਵੇਂ ਮੌਸਮ ਸਾਫ਼ ਰਿਹਾ ਪਰ ਵਾਢੀ ਰੁਕ ਗਈ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ