ਬਟਾਲਾ: ਕਲਾਤਮਿਕ ਤੇ ਹੁਨਰਬਾਜ਼ ਤਸਵੀਰਕਸ਼ੀ ਦੇ ਮਾਹਿਰ ਹਰਭਜਨ ਬਾਜਵਾ ਉਰਫ਼ ਬਾਬਾ ਬਾਜਵਾ ਨੇ ਆਪਣੀਆਂ 60 ਸਾਲਾਂ ਦੇ ਫੋਟੋਗ੍ਰਾਫਿਕ ਹੁਨਰ ਨੂੰ ਖ਼ਾਲਸਾ ਵਿਰਾਸਤੀ ਅਜਾਇਬ-ਘਰ, ਬਾਬਾ ਖ਼ੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਨੂੰ ਸੌਂਪ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਸਕੂਲ ਵਿੱਚ ਪੰਜਾਬੀ ਸੱਥ ਲਾਂਬੜਾ ਵੱਲੋਂ ਵਿਸ਼ਾਲ ਵਿਰਾਸਤੀ ਘਰ ਬਣਾਇਆ ਗਿਆ ਹੈ, ਜਿਸ ਵਿੱਚ ਪੰਜਾਬ ਦੀਆਂ ਅਲੋਪ ਹੋ ਰਹੀਆਂ ਵਸਤਾਂ ਨੂੰ ਸਾਂਭਿਆ ਗਿਆ ਹੈ। ਬਾਬਾ ਬਾਜਵਾ ਨੇ ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ ਅਤੇ ਮਾਸਟਰ ਦਿਲਬਾਗ ਸਿੰਘ ਪੱਡਾ ਨਾਲ ਵਿਰਾਸਤੀ ਘਰ ਪਹੁੰਚਕੇ ਆਪਣੀਆਂ ਕਲਾਕ੍ਰਿਤਾਂ ਦਾ ਖ਼ਜ਼ਾਨਾ ਪ੍ਰਬੰਧਕੀ ਕਮੇਟੀ ਤੇ ਪੰਜਾਬੀ ਸੱਥ ਲਾਂਬੜਾ ਦੇ ਡਾ. ਨਿਰਮਲ ਸਿੰਘ ਨੂੰ ਸੌਂਪਿਆ। -ਨਿੱਜੀ ਪੱਤਰ ਪ੍ਰੇਰਕ