ਧਾਰੀਵਾਲ: ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚੋਂ ਚਾਰ ਸੋਨ ਤਗ਼ਮੇ, ਚਾਰ ਚਾਂਦੀ ਅਤੇ ਅੱਠ ਕਾਂਸੇ ਦੇ ਤਗ਼ਮੇ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਂ ਚਮਕਾਇਆ ਹੈ। ਸਕੂਲ ਦੇ ਪੰਜ ਵਿਦਿਆਰਥੀ ਬਲਰਾਜ ਸਿੰਘ, ਗੁਰਲੀਨ ਕੌਰ, ਬਵਲੀਨ ਕੌਰ, ਰੋਜਦੀਪ ਕੌਰ ਤੇ ਅਰਸ਼ਦੀਪ ਕੌਰ ਅਤੇ ਡੀਪੀ ਅਧਿਆਪਕਾ ਜਤਿੰਦਰ ਕੌਰ ਦੀ ਚੋਣ ਰਾਜ ਪੱਧਰੀ ਮੁਕਾਬਲੇ ਲਈ ਚੋਣ ਹੋਈ ਹੈ। ਸਕੂਲ ਪ੍ਰਿੰਸੀਪਲ ਐੱਸ.ਬੀ.ਨਾਇਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਇਹ ਜਾਣਕਾਰੀ ਦਿੱਤੀ। ਸਕੂਲ ਦੀ ਡੀਪੀ ਅਧਿਆਪਕਾ ਜਤਿੰਦਰ ਕੌਰ ਨੇ 21 ਤੋਂ 40 ਸਾਲ ਵਰਗ 400 ਮੀ: ਵਿੱਚ ਸੋਨੇ ਤਗ਼ਮਾ ਜਿੱਤਿਆ। ਇਸ ਮੌਕੇ ਸਕੂਲ ਡੀ.ਪੀ ਅਧਿਕਾਰੀ ਸ਼ਮਸ਼ੇਰ ਸਿੰਘ, ਰਾਜਿੰਦਰ ਸਿੰਘ, ਜਤਿੰਦਰ ਕੌਰ, ਮਨਪ੍ਰੀਤ ਕੌਰ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ