ਤਰਨ ਤਾਰਨ: ਆਸ਼ਾ ਵਰਕਰ ਯੂਨੀਅਨ (ਅਰਬਨ) ਤਰਨ ਤਾਰਨ ਦੀ ਅੱਜ ਇਥੇ ਮੀਟਿੰਗ ਦੌਰਾਨ ਚੋਣ ਕੀਤੀ ਗਈ| ਜਥੇਬੰਦੀ ਦੀ ਸੂਬਾ ਆਗੂ ਸੀਮਾ ਸੋਹਲ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਗੁਰਵੰਤ ਕੌਰ, ਸਰਬਜੀਤ ਕੌਰ ਨੇ ਵੀ ਸੰਬੋਧਨ ਕੀਤਾ| ਉਨ੍ਹਾਂ ਪੰਜਾਬ ਸਰਕਾਰ ਤੋਂ ਆਸ਼ਾ ਵਰਕਰਾਂ ਦੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਕੀਤੇ ਜਾਣ ਦੀ ਮੰਗ ਕੀਤੀ| ਮੀਟਿੰਗ ਵਿੱਚ ਰਮਨਦੀਪ ਕੌਰ ਨੂੰ ਪ੍ਰਧਾਨ, ਪਲਵੀ ਨੂੰ ਮੀਤ ਪ੍ਰਧਾਨ, ਪੂਨਮ ਨੂੰ ਜਨਰਲ ਸਕੱਤਰ, ਸੰਦੀਪ ਕੌਰ ਨੂੰ ਸਹਾਇਕ ਸਕੱਤਰ, ਸੰਦੀਪ ਕੌਰ (ਸੱਚਖੰਡ ਰੋਡ) ਨੂੰ ਖਜ਼ਾਨਚੀ, ਸਰਬਜੀਤ ਕੌਰ ਨੂੰ ਸਹਾਇਕ ਖਜ਼ਾਨਚੀ ਅਤੇ ਸਰਬਜੀਤ ਕੌਰ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ| -ਪੱਤਰ ਪ੍ਰੇਰਕ