ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ 19 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਜੱਥੇਬੰਦਕ ਢਾਂਚਾ ਉਸਾਰਨ ਲਈ ਹਲਕੇ ਦੀਆਂ ਬੂਥ ਪੱਧਰੀ ਕਮੇਟੀਆਂ ਬਣਾਉਣ ਲਈ ਹਲਕਾਵਾਰ ਨਿਗਰਾਨ ਲਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਸੰਤੋਖ ਸਿੰਘ ਅਤੇ ਕੰਵਲਜੀਤ ਸਿੰਘ ਹਲਕਾ ਫਤਿਹਗੜ੍ਹ ਚੂੜੀਆਂ, ਅਮਰੀਕ ਸਿੰਘ ਖਲੀਲਪੁਰ, ਜਗਤਾਰ ਸਿੰਘ ਗੋਸਲ, ਨਿਰਮਲ ਸਿੰਘ ਰੱਤਾ, ਗੁਰਮੁੱਖ ਸਿੰਘ ਭੋਜਰਾਜ, ਰਛਪਾਲ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਮੌੜ ਹਲਕਾ ਡੇਰਾ ਬਾਬਾ ਨਾਨਕ, ਸੌਦਾਗਰ ਸਿੰਘ, ਬਲਦੇਵ ਸਿੰਘ, ਅਨਿਲ ਠਾਕੁਰ ਅਤੇ ਲਖਵਿੰਦਰ ਸਿੰਘ ਟਿੰਮੀ ਹਲਕਾ ਮੁਕੇਰੀਆਂ, ਰਛਪਾਲ ਸਿੰਘ ਪ੍ਰਿੰਸੀਪਲ ਅਤੇ ਨਿਰਮਲ ਸਿੰਘ ਹਲਕਾ ਚੱਬੇਵਾਲ, ਬੂਟਾ ਸਿੰਘ ਅਲੀਪੁਰ ਅਤੇ ਹਰਜੀਤ ਸਿੰਘ ਹਲਕਾ ਗੜ੍ਹਸ਼ੰਕਰ, ਹਰਜਿੰਦਰ ਸਿੰਘ ਲੱਲੀਆਂ, ਜਸਬੀਰ ਸਿੰਘ ਰੁੜਕਾ, ਸਤਿੰਦਰ ਸਿੰਘ ਧੰਜੂ ਅਤੇ ਬਲਬੀਰ ਸਿੰਘ ਤੇਹਾਂਗ ਹਲਕਾ ਫਿਲੌਰ, ਅਵਤਾਰ ਸਿੰਘ ਕਲੇਰ ਅਤੇ ਸੁਰਜੀਤ ਸਿੰਘ ਬੱਸੀ ਹਲਕਾ ਨਕੋਦਰ, ਸੁਖਦੇਵ ਸਿੰਘ ਅਤੇ ਬਲਵਿੰਦਰ ਸਿੰਘ ਹਲਕਾ ਸ਼ਾਹਕੋਟ, ਗੁਰਮੀਤ ਸਿੰਘ ਦਾਦੂਵਾਲ ਅਤੇ ਪਰਮਜੀਤ ਸਿੰਘ ਰੇੜੂ ਹਲਕਾ ਕਰਤਾਰਪੁਰ, ਪਵਨ ਕੁਮਾਰ ਟੀਨੂ, ਭਜਨ ਲਾਲ ਚੋਪੜਾ, ਅਮਰਜੀਤ ਸਿੰਘ ਕਿਸ਼ਨਪੁਰਾ ਅਤੇ ਗੁਰਦੇਵ ਸਿੰਘ ਭਾਟੀਆ ਹਲਕਾ ਜਲੰਧਰ ਪੱਛਮੀ, ਸੁਰੇਸ਼ ਸਹਿਗਲ, ਜਸਬੀਰ ਸਿੰਘ ਦਕੋਹਾ ਅਤੇ ਸੁਖਮਿੰਦਰ ਸਿੰਘ ਰਾਜਪਾਲ ਹਲਕਾ ਜਲੰਧਰ ਸੈਂਟਰਲ, ਕੁਲਵੰਤ ਸਿੰਘ ਮੰਨਣ, ਮਨਿੰਦਰਪਾਲ ਸਿੰਘ ਗੁੰਬਰ ਅਤੇ ਸਤਿੰਦਰ ਸਿੰਘ ਪੀਤਾ ਹਲਕਾ ਜਲੰਧਰ ਉੱਤਰੀ, ਹਰਨਾਮ ਸਿੰਘ ਅਲਾਵਲਪੁਰ ਅਤੇ ਗੁਰਦਿਆਲ ਸਿੰਘ ਨਿੱਜਰ ਹਲਕਾ ਆਦਮਪੁਰ, ਸਰਵਣ ਸਿੰਘ ਕੁਲਾਰ, ਸੁਰਜੀਤ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਫੁੱਲੇ ਹਲਕਾ ਸੁਲਤਾਨਪੁਰ ਲੋਧੀ ਤੋਂ ਅਬਜ਼ਰਵਰ ਲਾਇਆ ਗਿਆ ਹੈ।