ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 3 ਅਗਸਤ
ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਵੀਰਪਾਲ ਕੌਰ ਵੱਲੋਂ ਜਬਰ ਜਨਾਹ ਦੇ ਦੋਸ਼ਾਂ ਤਹਿਤ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਦੀ ਤੁਲਨਾ ਸਿੱਖ ਗੁਰੂਆਂ ਨਾਲ ਕਰਨ ਦੇ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਅੱਜ ਐੱਸਐੱਸਪੀ ਡਾ. ਰਜਿੰਦਰ ਸਿੰਘ ਸੋਹਲ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਨੇ ਮੰਗ ਕੀਤੀ ਕਿ ਵੀਰਪਾਲ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।
ਭੋਗਪੁਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਬਲਾਕ ਭੋਗਪੁਰ ਦੇ ਪ੍ਰਧਾਨ ਸਰੂਪ ਸਿੰਘ ਮਤਿਆਲ ਸਣੇ ਸੁਖਜਿੰਦਰ ਸਿੰਘ ਧਾਮੀ, ਅਮ੍ਰਿੰਤਪਾਲ ਸਿੰਘ ਖਰਲ, ਜਗਜੀਤ ਸਿੰਘ ਗੋਲਡੀ, ਰਣਧੀਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਕੁਰੇਸ਼ੀਆਂ, ਨਰਿੰਦਰ ਸਿੰਘ, ਨਾਜ਼ਰ ਸਿੰਘ ਮੋਕਲਾਂ ਅਤੇ ਮਨਜੀਤ ਸਿੰਘ ਨੇ ਥਾਣਾ ਭੋਗਪੁਰ ਦੇ ਮੁੱਖੀ ਇੰਸਪੈਕਟਰ ਜਰਨੈਲ ਸਿੰਘ ਨੂੰ ਮੰਗ-ਪੱਤਰ ਸੌਂਪਿਆ।
ਭੁਲੱਥ (ਪੱਤਰ ਪ੍ਰੇਰਕ): ਸਰਕਲ ਅਕਾਲੀ ਦਲ ਭੁਲੱਥ ਵੱਲੋਂ ਡੇਰਾ ਪ੍ਰੇਮੀ ਵੀਰਪਾਲ ਕੌਰ ਖ਼ਿਲਾਫ਼ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਤੁਲਨਾ ਗੁਰੂ ਸਹਬਿਾਨਾਂ ਨਾਲ ਕਰਨ ਕਾਰਨ ਕਾਨੂੰਨੀ ਕਾਰਵਾਈ ਲਈ ਡੀਐੱਸਪੀ ਭੁਲੱਥ ਜਤਿੰਦਰ ਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ।