ਪੱਤਰ ਪ੍ਰੇਰਕ
ਚੇਤਨਪੁਰਾ, 3 ਮਈ
ਕਸਬਾ ਓਠੀਆਂ ਦੀ ਦਾਣਾ ਮੰਡੀ ਨੇੜੇ ਕਣਕ ਨਾਲ ਭਰਿਆ ਟਰੱਕ ਜੋ ਕਿ ਕਣਕ ਮੰਡੀ ਓਠੀਆਂ ਤੋ ਅਜਨਾਲਾ-ਚੋਗਾਵਾ ਰੋਡ ’ਤੇ ਚੜ੍ਹਨ ਲੱਗਾ ਤਾਂ ਇਸ ਸੜਕ ਉੱਤੇ ਪਿੰਡਾਂ ਨੂੰ ਜਾਣ ਵਾਲੀ ਪਾਣੀ ਦੀ ਸਪਲਾਈ ਲਈ ਸੜਕ ਦੇ ਕਿਨਾਰੇ ਵਾਟਰ ਸਪਲਾਈ ਦੇ ਮਹਿਕਮੇ ਵਾਲਿਆਂ ਵੱਲੋ ਪੁੱਟਾਈ ਕਰਕੇ ਪਾਈਪ ਪਾਏ ਹੋਏ ਸਨ। ਉਹ ਜਗ੍ਹਾ ਪੋਲੀ ਹੋਣ ਕਾਰਨ ਟਰੱਕ ਪਲਟ ਗਿਆ। ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀ ਹੋਇਆ।ਜਦੋ ਕਿ ਮੰਡੀ ਦੇ ਪੱਲੇਦਾਰਾਂ ਅਤੇ ਰਾਹਗੀਰਾਂ ਨੇ ਭਾਰੀ ਜਦੋ ਜਹਿਦ ਕਰਕੇ ਟਰੱਕ ਚਾਲਕ ਨੂੰ ਟਰੱਕ ਵਿੱਚੋ ਬੜੀ ਮੁਸ਼ਕਿਲ ਨਾਲ ਕੱਢਿਆ। ਜਦ ਕਿ ਇਸ ਹਾਦਸੇ ਦੌਰਾਨ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ।