ਕੇ.ਪੀ ਸਿੰਘ
ਗੁਰਦਾਸਪੁਰ, 12 ਜੁਲਾਈ
ਇੱਥੋਂ ਦੀ ਗੀਤਾ ਭਵਨ ਰੋਡ ਤੇ ਅੱਜ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਇੱਕ ਦਰਜਨ ਦੇ ਕਰੀਬ ਆਵਾਰਾ ਕੁੱਤਿਆਂ ਦੇ ਝੁੰਡ ਨੇ ਘੇਰ ਲਿਆ ਅਤੇ ਨੋਚ-ਨੋਚ ਕੇ ਉਸ ਦੀ ਜਾਨ ਲੈ ਲਈ। ਕੁੱਤਿਆਂ ਨੇ ਜਦ ਇਸ ਵਿਅਕਤੀ ਉਤੇ ਹਮਲਾ ਕੀਤਾ ਤਾਂ ਨਜ਼ਦੀਕੀ ਲੋਕਾਂ ਨੇ ਕੁੱਤਿਆਂ ਦੇ ਭੌਂਕਣ ਅਤੇ ਉਸ ਵਿਅਕਤੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਪਰ ਕਿਸੇ ਨੇ ਅੱਗੇ ਹੋ ਕੇ ਉਸ ਨੂੰ ਕੁੱਤਿਆਂ ਤੋਂ ਬਚਾਉਣ ਦੀ ਹਿੰਮਤ ਨਹੀਂ ਕੀਤੀ। ਇਸੇ ਦੌਰਾਨ ਮੁਹੱਲਾ ਨਿਵਾਸੀਆਂ ਨੇ 108 ਨੰਬਰ ‘ਤੇ ਫੋਨ ਕਰਕੇ ਐਂਬੂਲੈਂਸ ਨੂੰ ਸੱਦਿਆ। ਜਦੋਂ ਐਂਬੂਲੈਂਸ ਪਹੁੰਚੀ ਤਾਂ ਉਸ ਸਮੇਂ ਉਹ ਵਿਅਕਤੀ ਆਪਣੇ ਆਖਰੀ ਸਾਹਾਂ ਤੇ ਸੀ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ।