ਪੱਤਰ ਪ੍ਰੇਰਕ
ਕਾਹਨੂੰਵਾਨ, 30 ਅਪਰੈਲ
ਪਿੰਡ ਕੋਟ ਧੰਦਲ ਵਿਚ ਖੇਤਾਂ ਵਿਚ ਅਚਾਨਕ ਲੱਗੀ ਅੱਗ ਕਾਰਨ ਕਿਸਾਨਾਂ ਦੇ ਕੀਮਤੀ ਪਸ਼ੂ ਝੁਲਸ ਗਏ ਅਤੇ ਨਾਲ ਹੀ ਉਨ੍ਹਾਂ ਦੀ ਲੱਖਾਂ ਰੁਪਏ ਦੀ ਤੂੜੀ ਦਾ ਨੁਕਸਾਨ ਹੋ ਗਿਆ। ਕੋਟ ਧੰਦਲ ਦੇ ਕਿਸਾਨ ਕਪੂਰ ਸਿੰਘ ਦਾ ਫਾਰਮ ਹਾਊਸ ਵੀ ਇਸ ਅੱਗ ਦੀ ਲਪੇਟ ਵਿਚ ਆ ਗਿਆ, ਜਿਸ ਦੇ ਚੱਲਦਿਆਂ ਉਨ੍ਹਾਂ ਦੇ ਤਿੰਨ ਕੀਮਤੀ ਪਸ਼ੂ ਝੁਲਸ ਗਏ ਅਤੇ ਉਨ੍ਹਾਂ ਵੱਲੋਂ ਸਾਲ ਭਰ ਦੀ ਰੱਖੀ ਹੋਈ ਤੂੜੀ ਵੀ ਅੱਗ ਦੀ ਭੇਟ ਚੜ੍ਹ ਗਈ। ਇਸ ਤੋਂ ਇਲਾਵਾ ਹੋਰ ਕੁਝ ਹੋਰ ਕਿਸਾਨਾਂ ਦੀ ਤੂੜੀ ਦਾ ਨੁਕਸਾਨ ਹੋ ਗਿਆ ਹੈ। ਗੁਰਦਾਸਪੁਰ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਥਾਣਾ ਕਾਹਨੂੰਵਾਨ ਦੇ ਐੱਸਐੱਚਓ ਸੁਖਵਿੰਦਰ ਸਿੰਘ ਵੀ ਹਾਜ਼ਰ ਸੀ।