ਪੱਤਰ ਪ੍ਰੇਰਕ
ਪਠਾਨਕੋਟ, 13 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿਮਾਚਲ ਦੌਰੇ ਦੌਰਾਨ ਪਠਾਨਕੋਟ ਵਿੱਚ ਹਵਾਈ ਅੱਡੇ ’ਤੇ ਉਨ੍ਹਾਂ ਦੇ ਵਾਪਸ ਜਾਂਦੇ ਸਮੇਂ ਉਨ੍ਹਾਂ ਦਾ ਸਵਾਗਤ ਕਰਨ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਪੰਜਾਬ ਦੇ ਚੀਫ ਸੈਕਟਰੀ ਅਤੇ ਡੀਜੀਪੀ ਵੀ ਹਾਜ਼ਰ ਸਨ। ਇਸ ਸਮੇਂ ਰਾਜਪਾਲ ਸ੍ਰੀ ਪੁਰੋਹਿਤ ਨੂੰ ਭਾਰਤੀ ਜਨਤਾ ਪਾਰਟੀ ਦਾ ਵਫ਼ਦ ਹਵਾਈ ਅੱਡੇ ’ਤੇ ਮਿਲਿਆ ਅਤੇ ਉਨ੍ਹਾਂ ਰਾਜਪਾਲ ਤੋਂ ਵੰਦੇ ਭਾਰਤ ਰੇਲਗੱਡੀ ਦੇ ਪਠਾਨਕੋਟ ਵਿੱਚ 5 ਮਿੰਟ ਦਾ ਠਹਿਰਾਅ ਦੇਣ ਦੀ ਮੰਗ ਕੀਤੀ। ਰਾਜਪਾਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ ਨੂੰ ਰੇਲ ਮੰਤਰੀ ਕੋਲ ਉਠਾਉਣਗੇ। ਇਸ ਮੌਕੇ ਭਾਜਪਾ ਆਗੂਆਂ ਵਿੱਚ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਤੇ ਸੀਮਾ ਕੁਮਾਰੀ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਰੋਹਿਤ ਪੁਰੀ, ਜੋਗਿੰਦਰਸ਼ੀਲ ਹਾਜ਼ਰ ਸਨ।