ਪੱਤਰ ਪ੍ਰੇਰਕ
ਧਾਰੀਵਾਲ, 4 ਮਾਰਚ
ਸਿਹਤ ਵਿਭਾਗ ਵਿੱਚ ਡਿਊਟੀ ’ਤੇ ਜਾ ਰਹੀ ਇਕ ਮੁਲਾਜ਼ਮ ਨੂੰ ਰਾਹ ਵਿੱਚ ਰੋਕ ਕੇ ਗਾਲ੍ਹਾਂ ਕੱਢਣ, ਹੱਥੀਂ ਪੈਣ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਥਾਣਾ ਸੇਖਵਾਂ ਦੀ ਪੁਲੀਸ ਨੇ ਅੰਗਰੇਜ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਤੱਤਲਾ ਵਿਰੁੱਧ ਕੇਸ ਦਰਜ ਕੀਤਾ ਹੈ। ਕੰਵਲਜੀਤ ਕੌਰ ਪਤਨੀ ਹਰਬੰਸ ਸਿੰਘ ਬੇਦੀ ਵਾਸੀ ਪਿੰਡ ਕੋਟ ਬੁੱਢਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਸਿਹਤ ਵਿਭਾਗ ਦੇ ਸਬ ਸੈਂਟਰ ਸੇਖਵਾਂ ਵਿੱਚ ਬਤੌਰ ਏਐੱਨਐੱਮ ਨੌਕਰੀ ਕਰਦੀ ਹੈ। ਉਹ ਸਬ ਸੈਂਟਰ ਸੇਖਵਾਂ ਵਿੱਚ ਮੀਟਿੰਗ ਮਗਰੋਂ ਗੁਰਦੁਆਰਾ ਸਾਹਿਬ ਸੇਖਵਾਂ ਤੋਂ ਅੱਗੇ ਪਹੁੰਚੀ ਤਾਂ ਉਕਤ ਮੁਲਜ਼ਮ ਨੇ ਉਸ ਨਾਲ ਗਾਲੀ ਗਲੋਚ ਕੀਤੀ।