ਪਠਾਨਕੋਟ: ਸੁਜਾਨਪੁਰ ਪੁਲੀਸ ਨੇ ਦੋ ਭਰਾਵਾਂ ਖ਼ਿਲਾਫ਼ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਭਿਸ਼ੇਕ ਵਾਸੀ ਅਰੁਣ ਨਗਰ, ਸੁਜਾਨਪੁਰ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਨੂੰ 11.45 ਵਜੇ ਦੋ ਭਰਾ ਸੰਦੀਪ ਤੇ ਹੰਦੀਪ ਗਲੀ ਵਿੱਚ ਪਟਾਕੇ ਚਲਾ ਰਹੇ ਸਨ। ਜਦੋਂ ਉਸ ਦੀ ਮਾਤਾ ਨੇ ਉਨ੍ਹਾਂ ਨੂੰ ਪਟਾਕੇ ਚਲਾਉਣ ਤੋਂ ਮਨਾਂ ਕੀਤਾ ਤਾਂ ਦੋਹਾਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਟਾਕਿਆਂ ਦੀ ਲੜੀ ਉਨ੍ਹਾਂ ਦੇ ਘਰ ਅੰਦਰ ਖੜ੍ਹੀ ਕਾਰ ਉੱਪਰ ਸੁੱਟ ਦਿੱਤੀ, ਜਿਸ ਨਾਲ ਕਾਰ ਸੜ ਗਈ। ਉਹ ਫਿਰ ਉਸ ਦੇ ਘਰ ਅੰਦਰ ਦਾਖਲ ਹੋ ਗਏ ਅਤੇ ਉਸ ਦੀ ਕੁੱਟਮਾਰ ਕੀਤੀ। -ਪੱਤਰ ਪ੍ਰੇਰਕ