ਪੱਤਰ ਪ੍ਰੇਰਕ
ਰਈਆ, 6 ਨਵੰਬਰ
ਬੀਤੀ ਰਾਤ ਐੱਫਸੀਆਈ ਦੇ ਪਿੰਡ ਦਿਨਆਲ ਨਜ਼ਦੀਕ ਗੁਦਾਮਾਂ ਵਿੱਚੋਂ ਕੁਝ ਵਿਅਕਤੀਆਂ ਵੱਲੋਂ ਜਿੰਦਰੇ ਤੋੜ ਕੇ 80-90 ਬੋਰੀਆਂ ਚੌਲਾਂ ਦੀਆਂ ਚੋਰੀ ਕਰਨ ਸਬੰਧੀ ਪਤਾ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਵਿਅਕਤੀ ਬੀਤੀ ਰਾਤ ਐੱਫਸੀਆਈ ਦੇ ਗੁਦਾਮਾਂ ਵਿੱਚ ਆਏ ਅਤੇ ਗੁਦਾਮ ਦੇ ਜਿੰਦਰੇ ਤੋੜਨ ਲੱਗੇ ਅਤੇ ਕੰਧ ਨਾਲ ਟਰੱਕ ਲਾ ਕੇ ਬੜੀ ਦਲੇਰੀ ਨਾਲ ਚੌਲ ਚੋਰੀ ਕਰਕੇ ਲੈ ਗਏ। ਇਸ ਸਬੰਧ ਵਿੱਚ ਐੱਫਸੀਆਈ ਅਧਿਕਾਰੀਆਂ ਵੱਲੋਂ ਖ਼ਬਰ ਲਿਖੇ ਜਾਣ ਤੱਕ ਪੁਲੀਸ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਮਾਮਲਾ ਆਪਸ ਵਿੱਚ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।