ਪੱਤਰ ਪ੍ਰੇਰਕ
ਤਰਨ ਤਾਰਨ, 7 ਅਗਸਤ
ਪਿੱਦੀ ਪਿੰਡ ਦੇ ਇਕ ਰਾਈਸ ਸ਼ੈੱਲਰ ਦੀ ਕੰਧ ਨੂੰ ਪਾੜ ਲਗਾ ਕੇ ਲੰਘੀ ਰਾਤ ਬਾਸਮਤੀ ਦੀ 1121 ਕਿਸਮ ਦੇ 46 ਕੁਇੰਟਲ ਚੌਲ ਚੋਰੀ ਕਰ ਲਏ ਗਏ| ਇਹ ਚੌਲ 92 ਤੋੜਿਆਂ ਵਿੱਚ ਸਨ|
ਇਸ ਸਬੰਧੀ ਸ਼ੈੱਲਰ ਚਲਾ ਰਹੀ ਕੈਪਿਟਲ ਓਵਰਸੀਜ਼ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਰਾਜਿੰਦਰ ਮਿੱਤਲ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ| ਕੰਪਨੀ ਦੇ ਡਾਇਰੈਕਟਰ ਨੇ ਦੱਸਿਆ ਕਿ ਰਾਤ ਵੇਲੇ ਚੋਰ ਮਿੱਲ ਦੀ ਬਾਹਰਲੀ ਕੰਧ ’ਚ ਪਾੜ ਲਗਾ ਕੇ ਚੌਲ ਟਰੱਕ ਵਿੱਚ ਲੱਦ ਕੇ ਲੈ ਗਏ| ਪੁਲੀਸ ਨੇ ਦੱਸਿਆ ਕਿ ਚੋਰੀ ਕੀਤੇ ਚੌਲਾਂ ਦੀ ਕੀਮਤ ਚਾਰ ਲੱਖ ਰੁਪਏ ਦੇ ਕਰੀਬ ਬਣਦੀ ਹੈ| ਇਹ ਮਿੱਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲ੍ਹਾ ਜੁਡੀਸ਼ਲ ਕੋਰਟ ਕੰਪਲੈਕਸ ਦੇ ਐਨ ਸਾਹਮਣੇ ਸਥਿਤ ਹੈ ਇਸ ਸਬੰਧੀ ਸਦਰ ਪੁਲੀਸ ਨੇ ਦਫ਼ਾ 457, 380 ਅਧੀਨ ਕੇਸ ਦਰਜ ਕੀਤਾ ਹੈ| ਇਸ ਸ਼ੈੱਲਰ ਤੋਂ ਚਾਰ ਸਾਲ ਪਹਿਲਾਂ ਵੀ ਰਾਤ ਵੇਲੇ ਇਸੇ ਹੀ ਢੰਗ ਕਈ ਕੁਇੰਟਲ ਚਾਵਲ ਚੋਰੀ ਕਰ ਲਏ ਗਏ ਸਨ, ਜਿਸ ਬਾਰੇ ਪੁਲੀਸ ਅੱਜ ਤੱਕ ਵੀ ਕੋਈ ਸੂਹ ਨਹੀਂ ਲਗਾ ਸਕੀ।