ਧਾਰੀਵਾਲ: ਆਲ ਇੰਡੀਆ ਸਾਹਸ ਮੱਲ ਸਾਂਸੀ ਸਮਾਜ ਵਲੋਂ ਇਥੋਂ ਨਜ਼ਦੀਕੀ ਕਸਬਾ ਜੌੜਾ ਛਿੱਤਰਾਂ ਵਿੱਚ ਵਿਮੁਕਤ ਜਾਤੀਆਂ ਦਾ 71ਵਾਂ ਆਜ਼ਾਦੀ ਦਿਹਾੜਾ ਸੂਬਾ ਪੱਧਰ ’ਤੇ ਮਨਾਇਆ ਗਿਆ। ਇਸ ਸਬੰਧੀ ਆਲ ਇੰਡੀਆ ਸਾਹਸ ਮੱਲ ਸਾਂਸੀ ਸਮਾਜ ਜ਼ਿਲ੍ਹਾ ਪ੍ਰਧਾਨ ਰੌਣਕੀ ਰਾਮ, ਸੀਨੀਅਰ ਮੀਤ ਪ੍ਰਧਾਨ ਬਲਦੇਵ ਜੌੜਾ, ਜਨਰਲ ਸਕੱਤਰ ਸੂਬੇਦਾਰ ਜੋਗਿੰਦਰਪਾਲ ਸਿੰਘ ਕੰਗ ਦੇ ਪ੍ਰਬੰਧਾਂ ਹੇਠ ਕਰਵਾਏ ਸਮਾਗਮ ਵਿੱਚ ‘ਆਪ’ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਅਤੇ ਡਾ. ਕਮਲਜੀਤ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਕੌਮੀ ਝੰਡਾ ਲਹਿਰਾਉਣ ਦੀ ਰਸਮ ਵਰਿਆਮ ਸਿੰਘ ਪਟਵਾਰੀ ਮਠੋਲਾ ਨੇ ਅਦਾ ਕੀਤੀ। ਇਸ ਮੌਕੇ ਸਮਾਜ ਵਲੋਂ ਲਾਏ ਖੂਨ ਦਾਨ ਕੈਂਪ ਵਿੱਚ ਨੌਜਵਾਨਾਂ ਨੇ 42 ਯੂਨਿਟ ਖੂਨ ਦਾਨ ਕੀਤਾ। -ਪੱਤਰ ਪ੍ਰੇਰਕ