ਦਿਲਬਾਗ ਸਿੰਘ ਗਿੱਲ
ਅਟਾਰੀ, 10 ਮਾਰਚ
ਹਲਕਾ ਅਟਾਰੀ ਤੋਂ ਆਪ ਦੇ ਉਮੀਦਵਾਰ ਜਸਵਿੰਦਰ ਸਿੰਘ ਰਮਦਾਸ ਆਪਣੇ ਵਿਰੋਧੀ ਸ਼੍ਰਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨੂੰ 19794 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਚੋਣਾਂ ਦੌਰਾਨ ਆਪ ਦੇ ਉਮੀਦਵਾਰ ਨੂੰ 56798, ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨੂੰ 37004, ਕਾਂਗਰਸ ਦੇ ਡਾ. ਤਰਸੇਮ ਸਿੰਘ ਸਿਆਲਕਾ ਨੂੰ 26204, ਭਾਜਪਾ ਦੀ ਉਮੀਦਵਾਰ ਬਲਵਿੰਦਰ ਕੌਰ ਨੂੰ 2548, ਐਸਐਸਐਮ ਦੇ ਰੇਸ਼ਮ ਸਿੰਘ ਨੂੰ 1129, ਰਿਪਬਲਿਕਨ ਪਾਰਟੀ ਦੇ ਅਵਤਾਰ ਸਿੰਘ ਨੂੰ 234, ਪੰਜਾਬ ਕਿਸਾਨ ਦਲ ਦੇ ਸੁਖਚੈਨ ਸਿੰਘ ਨੂੰ 455, ਆਸ ਪੰਜਾਬ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 169, ਨੈਸ਼ਲਿਸਟ ਜਸਟਿਸ ਪਾਰਟੀ ਦੇ ਗੋਪੀ ਸਿੰਘ ਨੂੰ 169, ਸਮਾਜਿਕ ਸੰਘਰਸ਼ ਪਾਰਟੀ ਦੇ ਬਚਿੱਤਰ ਸਿੰਘ ਨੂੰ 436, ਬਹੁਜਨ ਮੁਕਤੀ ਪਾਰਟੀ ਦੇ ਲਖਵਿੰਦਰ ਸਿੰਘ ਨੂੰ 299, ਆਜ਼ਾਦ ਕੁਲਵਿੰਦਰ ਸਿੰਘ ਨੂੰ 278, ਆਜ਼ਾਦ ਤਜਿੰਦਰ ਸਿੰਘ ਨੂੰ 1041 ਅਤੇ ਨੋਟਾ ਨੂੰ 1381 ਵੋਟਾਂ ਮਿਲੀਆਂ। ਆਪ ਦੇ ਜੇਤੂ ਉਮੀਦਵਾਰ ਜਸਵੰਦਰ ਸਿੰਘ ਰਮਦਾਸ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਉਪਰੰਤ ਵੱਡੀ ਗਿਣਤੀ ਵਰਕਰਾਂ ਨਾਲ ਅਟਾਰੀ ਪੁੱਜੇ ਜਿੱਥੇ ਲੋਕਾਂ ਵੱਲੋਂ ਹਾਰ ਪਾ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।
ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਜੇਤੂ
ਸ੍ਰੀ ਹਰਗੋਬਿੰਦਪੁਰ (ਗੁਰਭੇਜ ਸਿੰਘ ਰਾਣਾ): ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਪਾਲ ਸਿੰਘ ਕਿਸ਼ਨਕੋਟ ਆਪਣੇ ਵਿਰੋਧੀ ਰਾਜਨਬੀਰ ਸਿੰਘ ਘੁਮਾਣ ਨੂੰ ਪਛਾੜਦੇ ਹੋਏ 16963 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ। ਹਲਕੇ ਤੋਂ ਕੁੱਲ 10 ਉਮੀਦਵਾਰਾਂ ਵੱਲੋਂ ਚੋਣ ਲੜੀ ਗਈ ਸੀ, ਜਿਨ੍ਹਾਂ ਵਿੱਚੋਂ ‘ਆਪ’ ਉਮੀਦਵਾਰ ਅਮਰਪਾਲ ਸਿੰਘ ਕਿਸ਼ਨਕੋਟ ਨੂੰ 52616 ਵੋਟਾਂ ਪਈਆਂ, ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਰਾਜਨਬੀਰ ਸਿੰਘ ਨੂੰ 36005, ਕਾਂਗਰਸ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਨੂੰ 24431, ਭਾਰਤੀ ਜਨਤਾ ਪਾਰਟੀ ਦੇ ਬਲਜਿੰਦਰ ਸਿੰਘ ਨੂੰ 1237, ਬਹੁਜਨ ਸਮਾਜ ਪਾਰਟੀ ਦੇ ਜਸਬੀਰ ਸਿੰਘ ਚਾਹਲ ਨੂੰ 1729, ਪੀਪਲਜ਼ ਪਾਰਟੀ ਆਫ਼ ਇੰਡੀਆ ਦੇ ਮੁਖਤਾਰ ਸਿੰਘ ਨੂੰ 420, ਸਾਂਝੀ ਵਿਰਾਸਤ ਪਾਰਟੀ ਦੇ ਉਮੀਦਵਾਰ ਰੇਸ਼ਮ ਸਿੰਘ ਨੂੰ 353 ਵੋਟਾਂ ਪਈਆਂ।