ਵਰਿੰਦਰਜੀਤ ਸਿੰਘ ਜਾਗੋਵਾਲ
ਕਾਹਨੂੰਵਾਨ, 28 ਜੁਲਾਈ
ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੋਟ ਯੋਗ ਰਾਜ ਵਿੱਚ ਚੋਰਾਂ ਨੇ ਅੱਜ ਦੁਪਹਿਰ ਸਮੇਂ 22 ਤੋਲੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ।
ਇਸ ਸਬੰਧੀ ਪੀੜਤ ਪਰਿਵਾਰ ਦੇ ਮੁਖੀ ਪ੍ਰਿੰਸੀਪਲ ਸੁਖਜਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਡਿਊਟੀਆਂ ਉੱਤੇ ਹੋਣ ਕਾਰਨ ਘਰ ਸੁੰਨਾ ਦੇਖ ਕੇ ਚੋਰਾਂ ਨੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਸਵੇਰ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਆਪੋ-ਆਪਣੀਆਂ ਡਿਊਟੀਆਂ ਉੱਤੇ ਚਲੇ ਗਏ ਜਦੋਂ ਡਿਊਟੀ ਤੋਂ ਬਾਅਦ ਦੁਪਹਿਰੇ ਢਾਈ ਵਜੇ ਉਹ ਵਾਪਸ ਘਰ ਪਹੁੰਚੇ ਤਾਂ ਦੇਖਿਆ ਕਿ ਬਾਹਰ ਵਾਲੇ ਗੇਟ ਦਾ ਤਾਲਾ, ਅੰਦਰ ਵਾਲੇ ਕਮਰੇ ਦਾ ਤਾਲਾ ਅਤੇ 3 ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਸਾਮਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਘਰ ਅੰਦਰ ਰੱਖੇ ਗਹਿਣੇ ਅਤੇ ਨਕਦੀ ਗ਼ਾਇਬ ਸਨ। ਉਨ੍ਹਾਂ ਤੁਰੰਤ ਇਸ ਦੀ ਰਿਪੋਰਟ ਥਾਣਾ ਕਾਹਨੂੰਵਾਨ ਵਿੱਚ ਦਰਜ ਕਰਵਾ ਦਿੱਤੀ। ਪੁਲੀਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਅਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ।