ਪਠਾਨਕੋਟ:
ਇਥੇ ਚੱਕੀ ਦਰਿਆ ਦੇ ਪੁਲ ਹੇਠਾਂ ਪਾਣੀ ਵਿੱਚੋਂ ਅੱਜ ਤੜਕੇ 2 ਲਾਸ਼ਾਂ ਮਿਲੀਆਂ। ਜ਼ਿਕਰਯੋਗ ਹੈ ਕਿ ਚੱਕੀ ਦਰਿਆ ਦਾ ਅੱਧਾ ਹਿੱਸਾ ਪੰਜਾਬ ਦੇ ਪਠਾਨਕੋਟ ਖੇਤਰ ਵਿੱਚ ਪੈਂਦਾ ਹੈ ਜਦ ਕਿ ਬਾਕੀ ਅੱਧਾ ਹਿੱਸਾ ਹਿਮਾਚਲ ਵਿੱਚ ਪੈਂਦਾ ਹੈ। ਜਿਥੇ ਲਾਸ਼ਾਂ ਤੈਰ ਰਹੀਆਂ ਸਨ, ਉਹ ਹਿੱਸਾ ਹਿਮਾਚਲ ਵਿੱਚ ਹੋਣ ਕਰਕੇ ਹਿਮਾਚਲ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਨੂਰਪੁਰ ਵਿਖੇ ਹਸਪਤਾਲ ਦੇ ਮੁਰਦਾਘਰ ਵਿੱਚ ਪੋਸਟ ਮਾਰਟਮ ਲਈ ਭੇਜ ਦਿੱਤਾ। ਇਹ ਲਾਸ਼ਾਂ ਵਿੱਚ ਪੁਰਸ਼ ਅਤੇ ਔਰਤ ਦੀ ਸੀ।
-ਪੱਤਰ ਪ੍ਰੇਰਕ