ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸ਼ਹਿਰ ਵਿੱਚ ਕਰੋਨਾ ਦੇ ਕੇਸਾਂ ਵਿੱਚ ਨਿਰੰਤਰ ਵਾਧਾ ਜਾਰੀ ਹੈ ਅਤੇ ਅੱਜ ਵੀ 15 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆ ਵਿਚ 10 ਅਜਿਹੇ ਮਾਮਲੇ ਹਨ , ਜਿਨ੍ਹਾਂ ਦਾ ਕਰੋਨਾ ਪਾਜ਼ੇਟਿਵ ਮਰੀਜ਼ ਜਾਂ ਯਾਤਰਾ ਨਾਲ ਕੋਈ ਸਬੰਧ ਨਹੀ ਹੈ। ਇਹ ਮਾਮਲੇ ਮੋਹਨੀ ਪਾਰਕ, ਫਤਿਹ ਸਿੰਘ ਕਲੋਨੀ, ਰਾਣੀ ਕਾ ਬਾਗ, ਦਸੋਂਧਾ ਸਿੰਘ ਰੋਡ, ਲੋਹਾਰਕਾ, ਕ੍ਰਿਸ਼ਨਾ ਨਗਰ, ਭਾਈ ਸੰਤ ਸਿੰਘ ਨਗਰ, ਨਿਊ ਪ੍ਰਤਾਪ ਨਗਰ ਅਤੇ ਕਥੂਨੰਗਲ ਦੇ ਪਿੰਡ ਗੋਪਾਲ ਪੁਰ ਮੰਝਵਿੰਡ ਨਾਲ ਸਬੰਧਤ ਹੈ। ਸਿਹਤ ਵਿਭਾਗ ਮੁਤਾਬਿਕ 4 ਮਾਮਲੇ ਫੁਲਾਂ ਵਾਲਾ ਚੌਕ ਦੇ ਕਰੋਨਾ ਪਾਜੀਟਿਵ ਮਰੀਜ ਦੇ ਸਪੰਰਕ ਵਿਚ ਆਉਣ ਨਾਲ ਇਸ ਰੋਗ ਦੀ ਲਪੇਟ ਵਿਚ ਆਏ ਮਰੀਜ਼ ਹਨ ਜਦੋਂ ਕਿ ਇਕ ਮਰੀਜ ਕਾਂਗੜਾ ਕਲੋਨੀ ਦਾ ਹੈ ਜਿਸ ਵਿਚ ਇਸ ਰੋਗ ਦੇ ਕੋਈ ਲਛਣ ਨਹੀ ਹਨ ਪਰ ਉਸਦਾ ਟੈਸਟ ਪਾਜ਼ੇਟਿਵ ਆਇਆ ਹੈ। ਮਿਲੇ ਵੇਰਵਿਆ ਅਨੁਸਾਰ ਅਜ ਪਾਜੀਟਿਵ ਆਏ ਕੇਸਾ ਵਿਚ ਇਕ ਕੇਸ ਗਰਭਵਤੀ ਔਰਤ ਦਾ ਵੀ ਹੈ।ਇਸ ਵੇਲੇ ਜਿਲੇ ਵਿਚ ਕੁਲ ਕਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 483 ਹੋ ਗਈ ਹੈ । ਜਦੋ ਕਿ 346 ਮਰੀਜ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ 129 ਇੱਥੇ ਜ਼ੇਰੇ ਇਲਾਜ ਹਨ। ਅੱਠ ਮਰੀਜ਼ਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ।