ਧਾਰੀਵਾਲ: ਇਥੋਂ ਨੇੜੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਅਕਾਲ ਅਕੈਡਮੀ ਤਿੱਬੜ ਵਿੱਚ ਕਲੱਸਟਰ ਇੰਚਾਰਜ ਜਸਬੀਰ ਕੌਰ ਅਤੇ ਪ੍ਰਿੰਸੀਪਲ ਗੁਰਵਿੰਦਰ ਕੌਰ ਦੇ ਪ੍ਰਬੰਧਾਂ ਵਿੱਚ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਇਸ ਮੌਕੇ ਅਕਾਲ ਅਕੈਡਮੀ ਬੜੂ ਸਾਹਿਬ ਦੇ ਤਿੱਬੜ ਜ਼ੋਨ, ਕਲੱਸਟਰ ਅਧੀਨ ਆਉਂਦੀਆਂ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੀਆਂ ਪੰਜ ਅਕੈਡਮੀਆਂ (ਅਕਾਲ ਅਕੈਡਮੀ ਤਿੱਬੜ, ਮੂਲਿਆਂਵਾਲ, ਭਰਿਆਲ ਲਾਹੜੀ, ਰਸੂਲਪੁਰ ਬੇਟ ਅਤੇ ਅਕਾਲ ਅਕੈਡਮੀ ਸੁਜਾਨਪੁਰ) ਦੇ 135 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਇਸ ਮੌਕੇ ਸੇਵਾਦਾਰ ਭਾਈ ਬਚਨ ਸਿੰਘ ਪਿੰਡ ਥਾਣੇਵਾਲ ਵੱਲੋਂ ਅੰਮ੍ਰਿਤ ਛਕਣ ਵਾਲਿਆਂ ਨੂੰ ਮੁਫਤ ਕਕਾਰ ਵੰਡੇ ਗਏ। -ਪੱਤਰ ਪ੍ਰੇਰਕ