ਅੰਮ੍ਰਿਤਸਰ (ਪੱਤਰ ਪ੍ਰੇਰਕ): ਸੀ.ਬੀ.ਐੱਸ.ਈ. ਵੱਲੋਂ ਅੱਜ ਐਲਾਨੇ ਦਸਵੀਂ ਦੇ ਨਤੀਜੇ ਵਿੱਚ ਸੀਨੀਅਰ ਸਟੱਡੀ ਸਕੂਲ ਦੇ ਵਿਦਿਆਰਥੀ ਸਪਰਸ਼ 99.6 ਫੀਸਦ ਅੰਕ ਲੈ ਕੇ ਜ਼ਿਲ੍ਹੇ ’ਚੋਂ ਅੱਵਲ ਰਿਹਾ ਜਦੋਂ ਕਿ ਦੇਸ਼ ਭਰ ਵਿੱਚੋਂ ਤੀਜੇ ਸਥਾਨ ’ਤੇ ਰਿਹਾ।
ਸਪਰਿੰਗ ਡੇਲ ਸਕੂਲ ਦੀ ਨਵਰੀਨ ਕੌਰ ਅਤੇ ਏਕਮ ਕੌਰ 99 ਫੀਸਦ ਅੰਕ ਲੈ ਕੇ ਪਹਿਲੇ ਨੰਬਰ ’ਤੇ ਰਹੀਆਂ। ਗੁਨੀਤਾ ਸਿੰਘ ਖੁਰਾਨਾ ਅਤੇ ਮਹਿਕ ਖੰਨਾ 98.6 ਫੀਸਦ ਨੰਬਰ ਲੈ ਕੇ ਦੂਜੇ ਸਥਾਨ ’ਤੇ ਰਹੀਆਂ ਜਦੋਂ ਕਿ ਸਮਾਇਰਾ ਵਾਹੀ ਅਤੇ ਪੁਸ਼ਤੀ 98.4 ਫੀਸਦ ਨੰਬਰ ਲੈ ਕੇ ਤੀਜੇ ਸਥਾਨ ’ਤੇ ਰਹੀਆਂ। ਸਕੂਲ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਦਸਵੀਂ ਦੇ 500 ਵਿਦਿਆਰਥੀਆਂ ਵਿੱਚੋਂ 66 ਵਿਦਿਆਰਥੀਆਂ ਨੇ 95 ਫੀਸਦ, 169 ਵਿਦਿਆਰਥੀਆਂ ਨੇ 90 ਫੀਸਦ ਅਤੇ 41 ਵਿਦਿਆਰਥੀਆਂ ਨੇ ਕਈ ਵਿਸ਼ਿਆਂ ਵਿੱਚ 100 ਫੀਸਦ ਨੰਬਰ ਹਾਸਲ ਕੀਤੇ।
ਸ੍ਰੀ ਗੁਰੂ ਹਰਿਕ੍ਰਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਅਮਿਤੇਜ਼ ਕਰਨ ਸਿੰਘ ਨੇ ਸੀ.ਬੀ.ਐਸ.ਈ. ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 98 ਫੀਸਦ ਅੰਕ ਪ੍ਰਾਪਤ ਕੀਤੇ। ਕੁਸਮਪ੍ਰੀਤ ਕੌਰ ਨੇ 97.8 ਫੀਸਦ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ’ਤੇ ਰਹੇ ਜਦਕਿ ਕੁਨਾਲ ਬਤਰਾ ਅਤੇ ਸਮਰੀਨ ਕੌਰ ਔਲਖ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਦੱਸਿਆ ਕਿ ਕੁਲ 366 ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 29 ਵਿਦਿਆਰਥੀਆਂ ਨੇ 95 ਫੀਸਦ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਜਦਕਿ 28 ਵਿਦਿਆਰਥੀਆਂ ਨੇ 90 ਤੋਂ 95 ਫੀਸਦ ਅੰਕ ਪ੍ਰਾਪਤ ਕੀਤੇ।
ਜਲੰਧਰ ਜ਼ਿਲ੍ਹੇ ਦੇ ਮਹਿਤਾਬ ਕੌਰ ਮੁਲਤਾਨੀ ਅੱਵਲ
ਆਦਮਪੁਰ ਦੋਆਬਾ(ਜਲੰਧਰ) (ਪੱਤਰ ਪ੍ਰੇਰਕ): ਸੀਬੀਐੱਸਸੀ ਬੋਰਡ ਵੱਲੋਂ ਅੱਜ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਵਿੱਚ ਐਮਜੀਐਨ ਪਬਲਿਕ ਸਕੂਲ ਅਰਬਨ ਅਸਟੇਟ ਦੀ ਮਹਿਤਾਬ ਕੌਰ ਮੁਲਤਾਨੀ ਨੇ 99.8 ਫੀਸਦੀ ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਰਾਘਵ ਅਰੋੜਾ ਨੇ 99.6 ਫੀਸਦੀ ਅਤੇ ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਯਸ਼ਿਤ ਵਰਮਾ ਨੇ 99.4 ਫੀਸਦੀ ਨੰਬਰ ਲੈ ਕੇ ਕ੍ਰਮਵਾਰ ਜ਼਼ਿਲ੍ਹੇ ਵਿਚੋਂ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਸਕੂਲ ਦੇ ਸਟਾਫ ਅਤੇ ਪ੍ਰੰਬਧਕੀ ਕਮੇਟੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਹੈ।