ਕੰਮ ਦੇ ਪੈਸੇ ਮੰਗਣ ’ਤੇ ਨੌਜਵਾਨ ਦਾ ਕਤਲ : The Tribune India

ਕੰਮ ਦੇ ਪੈਸੇ ਮੰਗਣ ’ਤੇ ਨੌਜਵਾਨ ਦਾ ਕਤਲ

ਕੰਮ ਦੇ ਪੈਸੇ ਮੰਗਣ ’ਤੇ ਨੌਜਵਾਨ ਦਾ ਕਤਲ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 6 ਦਸੰਬਰ

ਇੱਥੇ ਕੰਮ ਦੇ ਪੈਸੇ ਵਾਪਸ ਮੰਗਣ ’ਤੇ ਇੱਕ ਨੌਜਵਾਨ ਨੇ ਆਪਣੇ ਹੀ ਕੁਝ ਦੋਸਤਾਂ ਨਾਲ ਇੱਕ ਦੋਸਤ ਦੀ ਪਿੱਠ ਪਿੱਛੇ ਖੰਜਰ ਮਾਰ ਉਸ ਦਾ ਕਤਲ ਕਰ ਦਿੱਤਾ। ਇਸ ਦੌਰਾਨ ਨੌਜਵਾਨ ਦਾ ਭਰਾ ਬਚਾਅ ਲਈ ਆਇਆ ਤਾਂ ਮੁਲਜ਼ਮਾਂ ਨੇ ਉਸ ’ਤੇ ਕਾਤਲਾਨਾ ਹਮਲਾ ਕੀਤਾ ਤੇ ਫ਼ਰਾਰ ਹੋ ਗਏ। ਇਲਾਕੇ ਦੇ ਲੋਕਾਂ ਨੇ ਜ਼ਖ਼ਮੀ ਵਿੱਕੀ ਰਾਵਤ (18) ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਡੀਐੱਮਸੀ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਪੀਏਯੂ ਦੀ ਪੁਲੀਸ ਨੇ ਇਸ ਵਿੱਕੀ ਦੇ ਭਰਾ ਵਿਜੈ ਦੀ ਸ਼ਿਕਾਇਤ ’ਤੇ ਠੇਕੇਦਾਰ ਬਲਵਿੰਦਰ ਸਿੰਘ ਬੱਲੂ, ਮਨੀ ਸੰਧੂ, ਕ੍ਰਿਸ਼ਨਾ ਤੇ ਵਿਕਾਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ।

ਜਾਣਕਾਰੀ ਅਨੁਸਾਰ ਵਿੱਕੀ ਰਾਵਤ ਡੇਅਰੀ ਕੰਪਲੈਕਸ ਦੀ ਚਾਂਦ ਕਲੋਨੀ ’ਚ ਰਹਿੰਦਾ ਸੀ। ਵਿੱਕੀ ਠੇਕੇ ’ਤੇ ਵੇਟਰ ਦਾ ਕੰਮ ਕਰਦਾ ਹੈ। ਵਿੱਕੀ ਨੇ ਠੇਕੇਦਾਰ ਬੱਲੂ ਤੋਂ ਕੰਮ ਲਈ ਬਣਦੇ 5500 ਰੁਪਏ ਲੈਣੇ ਸਨ ਪਰ ਠੇਕੇਦਾਰ ਪੈਸੇ ਨਹੀਂ ਸੀ ਦੇ ਰਿਹਾ। ਬੱਲੂ ਨੇ ਸੋਮਵਾਰ ਨੂੰ ਰਾਤ ਸਮੇਂ ਵਿੱਕੀ ਨੂੰ ਫੋਨ ਕਰ ਕੇ ਕਿਹਾ ਕਿ ਉਹ ਉਸ ਦੀ ਕਲੋਨੀ ’ਚ ਹੈ, ਉਹ ਆ ਕੇ ਪੈਸੇ ਲੈ ਜਾਵੇ। ਇਸੇ ਦੌਰਾਨ ਵਿੱਕੀ ਉੱਥੇ ਚਲਾ ਗਿਆ ਤੇ ਉੱਥੇ ਮੁਲਜ਼ਮਾਂ ਨਾਲ ਵਿੱਕੀ ਦੀ ਬਹਿਸ ਹੋ ਗਈ, ਪਰ ਇੱਕ ਵਾਰ ਮਾਮਲਾ ਸ਼ਾਂਤ ਹੋ ਗਿਆ। ਇਸੇ ਦੌਰਾਨ ਮਨੀ ਸੰਧੂ ਨਾਲ ਇੱਕ ਵਾਰ ਫਿਰ ਵਿੱਕੀ ਦੀ ਬਹਿਸ ਹੋ ਗਈ ਤੇ ਮਨੀ ਨੇ ਸਾਥੀਆਂ ਨਾਲ ਮਿਲ ਕੇ ਵਿੱਕੀ ਦੀ ਪਿੱਠ ’ਚ ਖੰਜਰ ਮਾਰ ਦਿੱਤਾ। ਵਿੱਕੀ ਦੇ ਚੀਕਣ ਦੀ ਆਵਾਜ਼ ਸੁਣ ਕੇ ਉਸ ਦਾ ਭਰਾ ਵਿਜੈ ਵੀ ਉੱਥੇ ਪੁੱਜਿਆ ਤੇ ਬਚਾਅ ਕਰਨ ਲੱਗਿਆ ਤਾਂ ਮੁਲਜ਼ਮਾਂ ਨੇ ਉਸ ’ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਉਥੋਂ ਫ਼ਰਾਰ ਹੋ ਗਏ। ਲੋਕਾਂ ਨੇ ਪਰਿਵਾਰ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ।

ਥਾਣਾ ਪੀਏਯੂ ਦੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਵਿੱਤੀ ਸਾਲ 2023-24 ’ਚ ਵਿਕਾਸ ਦਰ 6.5 ਫੀਸਦ ਰਹੇਗੀ; ਵਿੱਤ ਮੰਤਰੀ ਨੇ ...

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼...

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਪਟਿਆਲਾ ਦੇ ਨਿਗਮ ਇੰਜਨੀਅਰ ਤੋਂ ਮੰਗੇ ਸੀ 2 ਕਰੋੜ ਰੁਪਏ

ਸ਼ਹਿਰ

View All