ਨੌਜਵਾਨ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ

ਨੌਜਵਾਨ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 28 ਜੁਲਾਈ

ਸਹੁਰੇ ਵਾਲਿਆਂ ਅਤੇ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਅਬਦੁਲਾਪੁਰ ਬਸਤੀ ਦੇ ਰਹਿਣ ਵਾਲੇ ਸਤਨਾਮ ਸਿੰਘ ਨੇ ਮੰਗਲਵਾਰ ਦੇਰ ਸ਼ਾਮ ਨੂੰ ਆਪਣੇ ਘਰ ’ਚ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਜ਼ਹਿਰ ਖਾਣ ਤੋਂ ਪਹਿਲਾਂ ਸਤਨਾਮ ਸਿੰਘ ਨੇ ਆਪਣੇ ਫੋਨ ’ਤੇ ਇੱਕ ਵੀਡੀਓ ਵੀ ਬਣਾਈ, ਜਿਸ ’ਚ ਉਸ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ’ਤੇ ਕਈ ਦੋਸ਼ ਲਾਏ ਹਨ। ਪਰਿਵਾਰ ਵਾਲਿਆਂ ਨੇ ਸਤਨਾਮ ਦੀ ਸਿਹਤ ਖਰਾਬ ਹੋਣ ’ਤੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਵੀਡੀਓ ਦੇ ਆਧਾਰ ’ਤੇ ਸਤਨਾਮ ਸਿੰਘ ਦੀ ਪਤਨੀ ਰਮਨਜੋਤ ਕੌਰ, ਰਮਨ ਦੇ ਤਾਇਆ ਇਕਬਾਲ ਸਿੰਘ, ਉਸ ਦੇ ਲੜਕੇ ਸੋਨੂੰ, ਤਾਇਆ ਜਸਪਾਲ ਸਿੰਘ, ਉਨ੍ਹਾਂ ਦੇ ਲੜਕੇ ਲਖਵੀਰ ਸਿੰਘ ਤੇ ਚਾਚਾ ਕੁਲਦੀਪ ਸਿੰਘ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਚੌਂਕੀ ਆਤਮ ਪਾਰਕ ਦੇ ਇਮਚਾਰਜ ਏਐਸਆਈ ਸੁਖਦੀਪ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਨੇ ਨਗਰ ਨਿਗਮ ’ਚ ਨੌਕਰੀ ਅਪਲਾਈ ਕੀਤਾ ਹੋਇਆ ਸੀ ਤੇ ਨਾਲ ਪੜ੍ਹਾਈ ਵੀ ਕਰ ਰਿਹਾ ਸੀ। ਚਾਰ ਮਹੀਨੇ ਪਹਿਲਾਂ ਹੀ ਉਸ ਨੇ ਰਮਨ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋ ਮਹੀਨਿਆਂ ਤੋਂ ਰਮਨਜੋਤ ਤੇ ਉਸ ਦੇ ਪਰਿਵਾਰ ਵੱਲੋਂ ਸਤਨਾਮ ’ਤੇ ਘਰੋਂ ਵੱਖ ਹੋਣ ਲਈ ਜ਼ੋਰ ਪਾਇਆ ਜਾ ਰਿਹਾ ਸੀ। ਉਸ ਦੇ ਸੱਸ-ਸਹੁਰੇ ਨੂੰ ਵੀ ਇਸ ਬਾਰੇ ਪਤਾ ਸੀ, ਪਰ ਉਹ ਚੁੱਪ ਸਨ। ਮੰਗਲਵਾਰ ਦੇਰ ਸ਼ਾਮ ਸਤਨਾਮ ਨੇ ਤੰਗ ਆ ਕੇ ਜ਼ਹਿਰ ਨਿਗਲ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All