ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਅਕਤੂਬਰ
ਇੱਥੋਂ ਦੇ ਡੀਏਵੀ ਸਕੂਲ ਦੇ ਖਿਡਾਰੀਆਂ ਨੇ ਡੀਏਵੀ ਨੈਸ਼ਨਲ ਸਪੋਰਟਸ-2022 ਵਿੱਚ ਓਵਰਆਲ ਚੈਂਪੀਅਨ ਟਰਾਫੀ ਜਿੱਤੀ। ਪ੍ਰਿੰਸੀਪਲ ਬ੍ਰਿਜ ਮੋਹਨ ਨੇ ਦੱਸਿਆ ਕਿ ਡੀਏਵੀ ਨੈਸ਼ਨਲ ਸਪੋਰਟਸ ਪੱਖੋਵਾਲ ਰੋਡ ਲੁਧਿਆਣਾ ਵਿੱਚ ਵੁਸ਼ੂ ਅਤੇ ਕਰਾਟੇ ਦਾ ਕਲੱਸਟਰ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਲੜਕੇ ਅਤੇ ਲੜਕੀਆਂ ਨੇ 12 ਸੋਨ, 5 ਚਾਂਦੀ ਅਤੇ 2 ਕਾਂਸੀ ਤਗ਼ਮੇ ਜਿੱਤੇ। ਸਕੂਲ ਦੇ ਲੜਕੇ ਤੇ ਲੜਕੀਆਂ ਦੋਵਾਂ ਨੇ ਜੇਤੂ ਟਰਾਫੀਆਂ ’ਤੇ ਕਬਜ਼ਾ ਕੀਤਾ। ਸਕੂਲ ਦੀ ਲੜਕੀਆਂ ਦੀ ਕਰਾਟੇ ਟੀਮ ਨੇ 2 ਚਾਂਦੀ ਅਤੇ 6 ਕਾਂਸੀ ਦੇ ਤਗ਼ਮੇ ਜਿੱਤੇ। ਜੇਤੂ ਖਿਡਾਰੀਆਂ ਦੀ ਡੀਏਵੀ ਨੈਸ਼ਨਲ ਸਪੋਰਟਸ ਦੇ ਅਗਲੇ ਮੁਕਾਬਲੇ ਲਈ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ ਅੰਡਰ-40 ਕਿੱਲੋ ਭਾਰ ਵਿੱਚ ਸਕਸ਼ਮ ਗੁਪਤਾ ਨੇ ਸੋਨ, ਅੰਡਰ-45 ਕਿੱਲੋ ਵਿੱਚ ਹਰਸ਼ਿਤ ਖੰਨਾ ਸੋਨ, ਅੰਡਰ-48 ਕਿੱਲੋ ਵਿੱਚ ਹਰਸ਼ਦੀਪ ਪਾਂਡੇ ਕਾਂਸੀ, ਅੰਡਰ-60 ਕਿੱਲੋ ਵਿੱਚ ਆਰਵ ਮਿੱਤਲ ਸੋਨ, ਅੰਡਰ-65 ਕਿੱਲੋ ਵਿੱਚ ਹਰਕਰਨ ਸਿੰਘ ਗਰੇਵਾਲ ਨੇ ਸੋਨ, ਅੰਡਰ-70 ਕਿੱਲੋ ਵਿੱਚ ਦੀਵਿਅਮ ਸ਼ਰਮਾ ਚਾਂਦੀ, ਅੰਡਰ-75 ਕਿੱਲੋ ਵਿੱਚ ਕ੍ਰਿਸ਼ਨ ਗੋਇਲ ਸੋਨ, ਅੰਡਰ-80 ਕਿੱਲੋ ’ਚ ਗੁਰਕੀਰਤ ਸਿੰਘ ਚਾਂਦੀ, ਜਦਕਿ ਇਸੇ ਭਾਰ ਵਰਗ ਵਿੱਚ ਹਰਮਨਜੋਤ ਸਿੰਘ ਨੇ ਸੋਨ ਤਗ਼ਮਾ ਜਿੱਤਿਆ। ਲੜਕੀਆਂ ਵਿੱਚ ਅੰਡਰ-36 ਕਿੱਲੋ ਭਾਰ ਵਿੱਚ ਰਵਨੀਤ ਕੌਰ ਸੋਨ, ਅੰਡਰ-40 ਕਿੱਲੋ ਵਿੱਚ ਜੀਆ ਗਿੱਲ ਸੋਨ, ਅੰਡਰ-45 ਕਿੱਲੋ ਵਿੱਚ ਇਸ਼ੀਕਾ ਅਰੋੜਾ ਕਾਂਸੀ, ਅੰਡਰ-48 ਕਿੱਲੋ ਵਿੱਚ ਸੁਸ਼ੀਲਾ ਚਾਂਦੀ, ਅੰਡਰ-52 ਕਿੱਲੋ ਵਿੱਚ ਰੀਤੀਕਾ ਸੋਨ, ਅੰਡਰ-56 ਕਿੱਲੋ ’ਚ ਰਾਈਨਾ ਸੋਨ, ਅੰਡਰ-56 ਕਿੱਲੋ ’ਚ ਮੁਸਕਾਨ ਗੋਇਲ ਚਾਂਦੀ, ਅੰਡਰ-60 ਕਿੱਲੋ ’ਚ ਰਿਧੀਮਾ ਨੇ ਸੋਨ, ਅੰਡਰ-65 ਕਿੱਲੋ ’ਚ ਸ਼ਾਇਨਾ ਕਤਿਆਲ ਨੇ ਸੋਨ, +65 ਕਿੱਲੋ ਵਿੱਚ ਗੁਨਵੀਨ ਕੌਰ ਨੇ ਸੋਨ ਤਗ਼ਮਾ ਜਿੱਤਿਆ।
ਕਰਾਟੇ ਟੀਮ ਵਿੱਚ ਪ੍ਰਾਚੀ ਅਤੇ ਏਂਜਲ ਨੇ ਚਾਂਦੀ, ਜਦਕਿ ਰਾਧਿਕਾ, ਹਰਨੂਮ ਕੌਰ, ਪ੍ਰਤਿਭਾ ਵਰਮਾ, ਮੰਨਤ, ਅਨੰਨਿਆ ਤੇ ਕਸ਼ਿਸ਼ ਨੇ ਕਾਂਸੇ ਦੇ ਤਗ਼ਮੇ ਜਿੱਤੇ।