ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਜੂਨ
ਹਲਕਾ ਪੂਰਬੀ ਵਿੱਚ ਪੈਂਦੇ ਐਮ.ਆਈ.ਜੀ. ਫਲੈਟ ਪਾਰਕ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਸ਼ਿਰਕਤ ਕਰਦਿਆਂ ਲੋਕਾਂ ਨੂੰ ਪੌਦਿਆਂ ਦੀ ਸੁਚੱਜੀ ਸਾਂਭ-ਸੰਭਾਲ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਸ਼ੱਕ 100 ਪੌਦਿਆਂ ਦੀ ਥਾਂ 10 ਬੂਟੇ ਹੀ ਲਗਾਏ ਜਾਣ ਪਰ ਉਨ੍ਹਾਂ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕੀਤੀ ਜਾਵੇ। ਇਸ ਮੌਕੇ ਕਰਮਜੀਤ ਭੋਲਾ, ਲਖਵਿੰਦਰ ਲੱਖਾ, ਮਨਜੀਤ ਸਿੰਘ, ਮਹਾਂਵੀਰ, ਚਰਨਜੀਤ ਰੰਧਾਵਾ, ਰਾਧਾ ਰਾਣੀ, ਜਸਪ੍ਰੀਤ ਮਿੱਟੂ, ਪਲਵਿੰਦਰ ਗਿੰਦਰਾ, ਗੁਰਨਾਮ ਸਿੰਘ ਰੰਧਾਵਾ ਹਾਜ਼ਰ ਸਨ।
ਪਾਇਲ (ਪੱਤਰ ਪ੍ਰੇਰਕ): ਰੁੱਖ ਤੇ ਮਨੁੱਖ ਭਲਾਈ ਸੰਸਥਾ ਪਾਇਲ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਅਤੇ ਸ਼ੁੱਧ ਹਵਾ ਲਈ ਰੁੱਖ ਲਗਾਉਣ ਦੀ ਸ਼ੁਰੂਆਤ ਥਾਣੇ ਵਿੱਚ ਸਜਾਵਟੀ ਅਤੇ ਛਾਂਦਾਰ ਬੂਟੇ ਲਗਾ ਕੇ ਕੀਤੀ ਗਈ। ਪੌਦੇ ਲਗਾਉਣ ਦਾ ਉਦਘਾਟਨ ਥਾਣੇ ਦੇ ਵਿਹੜੇ ਵਿੱਚ ਐੱਸਐਚਓ ਅਮਰੀਕ ਸਿੰਘ ਨਸਰਾਲੀ ਨੇ ਰੁੱਖ ਲਗਾ ਕੇ ਕੀਤਾ। ਇਸ ਮੌਕੇ ਸੰਸਥਾ ਵੱਲੋਂ ਐੱਸਐਚੳ ਪਾਇਲ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਪ੍ਰਧਾਨ ਲਖਵਿੰਦਰ ਸਿੰਘ ਚੀਮਾ, ਇਕਬਾਲ ਮੁਹੰਮਦ, ਡਾ ਜਗਤਾਰ ਸਿੰਘ, ਥਾਣੇਦਾਰ ਕੁਲਵੀਰ ਸਿੰਘ, ਥਾਣੇਦਾਰ ਰੂੜ ਸਿੰਘ, ਤਰਨਪੀਤ ਸਿੰਘ ਮੁਨਸ਼ੀ, ਮਾਨ ਸਿੰਘ ਨਸਰਾਲੀ ਹਾਜ਼ਰ ਸਨ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸੰਸਥਾ ਖਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਐੱਨਐੱਸਐੱਸ ਦੇ ਤਿੰਨ ਯੂਨਿਟਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਪੋਸਟਰ ਮੇਕਿੰਗ, ਸਾਈਕਲ ਰਾਈਡਿੰਗ, ਘਰਾਂ ’ਚ ਬੂਟੇ ਲਾਉਣ ਦੀਆਂ ਗਤੀਵਿਧੀਆਂ ’ਚ ਹਿੱਸਾ ਲਿਆ ਗਿਆ। ਇਸ ਦਿਵਸ ਦੀ ਮਹਤੱਤਾ ਨੂੰ ਮੁੱਖ ਰੱਖਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਅਗਵਾਈ ਅਧੀਨ ਕਾਲਜ ਦੀ ਐੱਨਐੱਸਐੱਸ ਯੂਨਿਟਾਂ ਵੱਲੋਂ ਕਾਲਜ ਕੈਂਪਸ ’ਚ ਬੂਟਾ ਲਗਾਇਆ ਗਿਆ।